ਮਨੀਸ਼ ਪਾਂਡੇ ਤੋਂ ਬਾਅਦ ਗੌਤਮ ਨੇ ਆਪਣੀ ਗਰਲਫ੍ਰੈਂਡ ਨਾਲ ਕੀਤਾ ਵਿਆਹ, ਸਕੂਟੀ ''ਤੇ ਹੋਈ ਵਿਦਾਈ

12/8/2019 1:54:35 PM

ਨਵੀਂ ਦਿੱਲੀ : ਹਾਲ ਹੀ 'ਚ ਭਾਰਤੀ ਟੀਮ ਦੇ ਕ੍ਰਿਕਟਰ ਮਨੀਸ਼ ਪਾਂਡੇ ਵਿਆਹ ਦੇ ਬੰਧਨ 'ਚ ਬੱਝ ਗਏ ਸੀ। ਮਨੀਸ਼ ਨੇ 2 ਦਸੰਬਰ 2019 ਨੂੰ ਅਦਾਕਾਰਾ ਆਸ਼੍ਰਿਤਾ ਸ਼ੈੱਟੀ ਨਾਲ ਵਿਆਹ ਕੀਤਾ ਸੀ। ਹੁਣ ਮਨੀਸ਼ ਤੋਂ ਬਾਅਦ ਕਰਨਾਟਕ ਦੇ ਹੀ ਇਕ ਹੋਰ ਆਲਰਾਊਂਡਰ ਖਿਡਾਰੀ ਕ੍ਰਿਸ਼ਣੱਪਾ ਗੌਤਮ ਨੇ ਵਿਆਹ ਕਰ ਲਿਆ ਹੈ। ਕ੍ਰਿਸ਼ਣੱਪਾ ਗੌਤਮ ਨੇ ਕੁਝ ਮਹੀਨੇ ਪਹਿਲਾਂ ਹੀ ਕਰਨਾਟਕ ਪ੍ਰੀਮੀਅਰ ਲੀਗ ਦੇ ਇਕ ਮੈਚ ਦੌਰਾਨ ਪਹਿਲੀਆਂ 56 ਗੇਂਦਾਂ 'ਤੇ 134 ਦੌੜਾਂ ਬਣਾਈਆਂ ਸੀ।

PunjabKesari

ਗੌਤਮ ਨੇ ਉਸੇ ਮੈਚ ਵਿਚ ਗੇਂਦਬਾਜੀ ਕਰਦਿਆਂ 8 ਵਿਕਟਾਂ ਵੀ ਹਾਸਲ ਕੀਤੀਆਂ ਸੀ। ਉਸ ਨੇ ਸਯੱਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਦੇ ਫਾਈਨਲ ਵਿਚ ਵੀ ਆਖਰੀ ਓਵਰ ਵਿਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਕਰਨਾਟਕ ਨੂੰ ਇਕ ਦੌੜ ਦੇ ਫਰਕ ਨਾਲ ਜਿੱਤ ਦਿਵਾਈ। ਪਿਛਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਦੀ ਨਿਲਾਮੀ ਦੌਰਾਨ ਰਾਜਸਥਾਨ ਰਾਇਲਜ਼ ਨੇ ਕ੍ਰਿਸ਼ਣੱਪਾ ਨੂੰ 6.2 ਕਰੋੜ ਵਿਚ ਆਪਣੀ ਟੀਮ ਨਾਲ ਜੋੜਿਆ ਸੀ।

PunjabKesari

ਕ੍ਰਿਸ਼ਣੱਪਾ ਨੇ ਮਨੀਸ਼ ਪਾਂਡੇ ਦੇ ਵਿਆਹ ਕਰਨ ਦੇ 4 ਦਿਨ ਬਾਅਦ ਮਤਲਬ 6 ਦਸੰਬਰ 2019 ਨੂੰ ਆਪਣੀ ਗਰਲਫ੍ਰੈਂਡ ਅਰਚਨਾ ਸੁੰਦਰ ਨਾਲ ਵਿਆਙ ਕੀਤਾ। ਵਿਆਹ ਤੋਂ ਬਾਅਦ ਉਸ ਨੇ ਨਵ ਵਿਆਂਦੜ ਨਾਲ ਸਕੂਟਰ ਰਾਈਡ ਦਾ ਮਜ਼ਾ ਲਿਆ। ਗੌਤਮ ਨੇ ਆਪਣੇ ਇੰਸਟਾਗ੍ਰਾਮ 'ਤੇ 6 ਦਸੰਬਰ 2019 ਨੂੰ ਇਕ ਤਸਵੀਰ ਅਪਲੋਡ ਕੀਤੀ। ਇਸ ਵਿਚ ਉਹ ਅਤੇ ਉਸ ਦੀ ਪਤਨੀ ਅਰਚਨਾ ਸੁੰਦਰ ਸਕੂਟੀ 'ਤੇ ਬੈਠੇ ਦਿਸ ਰਹੇ ਹਨ। ਸਕੂਟੀ ਅਰਚਨਾ ਚਲਾ ਰਹੀ ਹੈ ਅਤੇ ਗੌਤਮ ਪਿੱਛੇ ਬੈਠ ਕੇ ਰਾਈਡ ਦਾ ਮਜਾ ਲੈ ਰਹ ਹਨ। ਗੌਤਮ ਨੇ ਇਸ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ, ''ਸਾਡੀ ਨਵੀਂ ਯਾਤਰਾ ਦਾ ਹਿੱਸਾ ਬਣਨ ਲਈ ਤੁਹਾਡਾ ਸਭ ਦਾ ਧੰਨਵਾਦ।''

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ