ਧਵਨ ਦੇ WC ''ਚੋਂ ਬਾਹਰ ਹੋਣ ''ਤੇ ਗੰਭੀਰ ਨੇ ਪੋਸਟ ਕੀਤਾ ਇਹ ਇਮੋਸ਼ਨਲ ਮੈਸੇਜ

Thursday, Jun 20, 2019 - 11:57 AM (IST)

ਧਵਨ ਦੇ WC ''ਚੋਂ ਬਾਹਰ ਹੋਣ ''ਤੇ ਗੰਭੀਰ ਨੇ ਪੋਸਟ ਕੀਤਾ ਇਹ ਇਮੋਸ਼ਨਲ ਮੈਸੇਜ

ਸਪੋਰਟਸ ਡੈਸਕ— ਵਰਲਡ ਕੱਪ 'ਚ ਟੀਮ ਇੰਡੀਆ ਨੂੰ ਬੁੱਧਵਾਰ (19 ਜੂਨ) ਨੂੰ ਵੱਡਾ ਝਟਕਾ ਲੱਗਾ ਜਦੋਂ ਸਟਾਰ ਬੱਲੇਬਾਜ਼ ਸ਼ਿਖਰ ਧਵਨ ਵਰਲਡ ਕੱਪ 'ਚੋਂ ਬਾਹਰ ਹੋ ਗਏ। ਆਸਟਰੇਲੀਆ ਖਿਲਾਫ ਮੈਚ ਵਿਵਿੰਗ ਸੈਂਚੁਰੀ ਲਗਾਉਣ ਦੇ ਦੌਰਾਨ ਧਵਨ ਦੇ ਅੰਗੂਠੇ 'ਤੇ ਸੱਟ ਲੱਗ ਗਈ ਸੀ। ਮੈਚ ਤੋਂ ਬਾਅਦ ਪਤਾ ਲੱਗਾ ਕਿ ਧਵਨ ਦੇ ਅੰਗੂਠੇ 'ਚ ਫ੍ਰੈਕਚਰ ਹੋ ਗਿਆ ਸੀ। ਧਵਨ ਦੇ ਬਾਹਰ ਹੋਣ ਦੇ ਬਾਅਦ ਰਿਸ਼ਭ ਪੰਤ ਨੂੰ ਰਿਪਲੇਸਮੈਂਟ ਦੇ ਤੌਰ 'ਤੇ ਟੀਮ 'ਚ ਜਗ੍ਹਾ ਮਿਲੀ ਹੈ। 
PunjabKesari
ਧਵਨ ਦੀ ਗੈਰ ਹਾਜ਼ਰੀ 'ਚ ਕੇ.ਐੱਲ. ਰਾਹੁਲ ਅਤੇ ਰੋਹਿਤ ਸ਼ਰਮਾ ਟੀਮ ਇੰਡੀਆ ਲਈ ਪਾਰੀ ਦਾ ਆਗਾਜ਼ ਕਰ ਰਹੇ ਹਨ। ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ 'ਚ ਧਵਨ ਅਤੇ ਪੰਤ ਨੂੰ ਖਾਸ ਮੈਸੇਜ ਦਿੱਤਾ ਹੈ। ਗੰਭੀਰ ਨੇ ਟਵੀਟ 'ਤੇ ਲਿਖਿਆ ਹੈ, ''ਮੈਂ ਇਹ ਜਾਣ ਕੇ ਨਿਰਾਸ਼ ਹਾਂ ਕਿ ਸ਼ਿਖਰ ਧਵਨ ਵਰਲਡ ਕੱਪ 'ਚ ਅੱਗੇ ਨਹੀਂ ਖੇਡ ਸਕਣਗੇ। ਮੇਰੀ ਹਮਦਰਦੀ ਤੇਰੇ ਨਾਲ ਹੈ ਭਾਰਾ, ਪਰ ਚਿੰਤਾ ਨਾ ਕਰੋ, ਇੱਥੇ ਦੁਨੀਆ ਖਤਮ ਨਹੀ ਹੋ ਜਾਂਦੀ। ਰਿਸ਼ਭ ਪੰਤ ਲਈ ਸ਼ੁਭਕਾਮਨਾਵਾਂ ਅਤੇ ਮੈਂ ਲੋਕਾਂ ਤੋਂ ਅਪੀਲ ਕਰਾਂਗੇ ਕਿ ਰਿਸ਼ਭ ਪੰਤ 'ਤੇ ਕੋਈ ਗੈਰ ਜ਼ਰੂਰੀ ਦਬਾਅ ਨਾ ਪਾਇਆ ਜਾਵੇ।

PunjabKesari


author

Tarsem Singh

Content Editor

Related News