ਨਵਦੀਪ ਸੈਣੀ ਦੇ ਪ੍ਰਦਰਸ਼ਨ ਦੇ ਮੁਰੀਦ ਹੋਏ ਗੌਤਮ ਗੰਭੀਰ, ਕਿਹਾ...

Saturday, Jan 11, 2020 - 04:09 PM (IST)

ਨਵਦੀਪ ਸੈਣੀ ਦੇ ਪ੍ਰਦਰਸ਼ਨ ਦੇ ਮੁਰੀਦ ਹੋਏ ਗੌਤਮ ਗੰਭੀਰ, ਕਿਹਾ...

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਓਪਨਰ ਗੌਤਮ ਗੰਭੀਰ ਦਾ ਵਿਸ਼ਵਾਸ ਹੈ ਕਿ ਨਵਦੀਪ ਸੈਣੀ ਦਾ ਹੁਨਰ ਵਿਰਾਟ ਕੋਹਲੀ ਦੀ ਅਗਵਾਈ 'ਚ ਟੀਮ ਇੰਡੀਆ ਲਈ ਕਿਸੇ ਤਰ੍ਹਾਂ ਦੇ ਹੀਰੇ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ ਨਵਦੀਪ ਨੂੰ ਭਾਰਤੀ ਤੇਜ਼ ਗੇਂਦਬਾਜ਼ੀ ਖਜ਼ਾਨੇ ਦਾ ਬੇਸ਼ਕੀਮਤੀ ਨਗੀਨਾ ਦੱਸਿਆ ਹੈ। ਸ਼੍ਰੀਲੰਕਾ ਖਿਲਾਫ ਇਸ ਤੇਜ਼ ਗੇਂਦਬਾਜ਼ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ।
PunjabKesari
ਸੱਜੇ ਹੱਥ ਦੇ ਇਸ ਪੇਸਰ ਨੇ ਲਸਿਥ ਮਲਿੰਗਾ ਦੀ ਟੀਮ ਦੇ ਖਿਲਾਫ ਪਹਿਲਾਂ ਇੰਦੌਰ ਅਤੇ ਫਿਰ ਪੁਣੇ 'ਚ ਸ਼ਾਨਦਾਰ ਗੇਂਦਬਾਜ਼ੀ ਕਰਕੇ ਭਾਰਤੀ ਕ੍ਰਿਕਟ ਧਾਕੜਾਂ ਦੀ ਰੱਜ ਕੇ ਸ਼ਲਾਘਾ ਖੱਟੀ ਹੈ। ਸੈਣੀ ਦੀ ਸ਼ਲਾਘਾ ਕਰਦੇ ਹੋਏ ਗੰਭੀਰ ਨੇ ਕਿਹਾ, ''ਨਵਦੀਪ ਸੈਣੀ ਦੀ ਵਰਤਮਾਨ ਲੈਅ ਇਹ ਦਸਦੀ ਹੈ ਕਿ ਭਾਰਤੀ ਕ੍ਰਿਕਟ ਸਹੀ ਦਿਸ਼ਾ ਵੱਲ ਵੱਧ ਰਿਹਾ ਹੈ।'' 2007 ਅਤੇ 2011 ਦੇ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਗੰਭੀਰ ਦਾ ਮੰਨਣਾ ਹੈ ਕਿ ਨਵਦੀਪ ਸੈਣੀ ਦੇ ਸ਼੍ਰੀਲੰਕਾ ਖਿਲਾਫ ਪ੍ਰਦਰਸ਼ਨ ਤੋਂ ਵਿਰਾਟ ਕੋਹਲੀ ਨੂੰ ਲੱਗਾ ਹੋਵੇਗਾ ਕਿ ਉਹ ਕਰੋੜਪਤੀ ਹੋ ਗਏ ਹਨ।''


author

Tarsem Singh

Content Editor

Related News