ਗੌਰਿਕਾ ਨੇ ਜਿੱਤਿਆ ਮਹਿਲਾ ਗੋਲਫ ਟੂਰ ਦਾ 7ਵਾਂ ਸੈਸ਼ਨ
Saturday, Jun 08, 2019 - 02:17 AM (IST)

ਹੋਸੁਰ— ਗੌਰਿਕਾ ਬਿਸ਼ਨੋਈ ਨੇ ਤੀਜੇ ਅਤੇ ਆਖਰੀ ਰਾਊਂਡ ਵਿਚ ਸ਼ੁੱਕਰਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 67 ਦਾ ਬਿਹਤਰੀਨ ਕਾਰਡ ਖੇਡ ਕੇ ਹੀਰੋ ਮਹਿਲਾ ਗੋਲਫ ਟੂਰ ਦੇ ਸੱਤਵੇਂ ਸੈਸ਼ਨ ਦਾ ਖਿਤਾਬ ਜਿੱਤ ਲਿਆ।
ਗੌਰਿਕਾ ਨੇ ਆਖਰੀ ਰਾਊਂਡ ਦੀ ਸ਼ੁਰੂਆਤ ਕੱਲ ਚੋਟੀ 'ਤੇ ਚੱਲ ਰਹੀ ਗੁਰਸਿਮਰ ਬਡਵਾਲ ਤੋਂ ਚਾਰ ਸ਼ਾਟ ਪਿੱਛੇ ਰਹਿੰਦਿਆਂ ਕੀਤੀ ਸੀ ਪਰ ਉਸ ਨੇ ਸ਼ਾਦਨਾਰ ਖੇਡ ਦਿਖਾਉਂਦਿਆਂ ਸੈਸ਼ਨ ਦੀ ਆਪਣੀ ਦੂਜੀ ਜਿੱਤ ਹਾਸਲ ਕੀਤੀ। ਉਸ ਨੇ ਆਖਰੀ ਰਾਊਂਡ ਵਿਚ ਛੇ ਬਰਡੀਆਂ ਖੇਡੀਆਂ ਅਤੇ ਇਕ ਬੋਗੀ ਮਾਰੀ। ਉਸਦੀਆਂ ਤਿੰਨ ਬਰਡੀਆਂ ਤਾਂ ਆਖਰੀ ਪੰਜ ਹੋਲ ਵਿਚ ਸਨ। ਗੌਰਿਕਾ ਦਾ ਕੁਲ ਸਕੋਰ ਅੱਠ ਅੰਡਰ 208 ਰਿਹਾ।
ਇਸ ਜਿੱਤ ਨਾਲ ਗੌਰਿਕਾ ਨੂੰ 6,12,800 ਰੁਪਏ ਦੀ ਇਨਾਮੀ ਰਾਸ਼ੀ ਮਿਲੀ ਅਤੇ ਇਸਦੇ ਨਾਲ ਹੀ ਉਹ ਆਰਡਰ ਆਫ ਮੈਰਿਟ ਵਿਚ ਚੋਟੀ ਦੇ ਸਥਾਨ 'ਤੇ ਪਹੁੰਚ ਗਈ।