ਮੁੱਕੇਬਾਜ਼ੀ : ਗੌਰਵ ਅਤੇ ਗੋਵਿੰਦ ਸੈਮੀਫਾਈਨਲ ''ਚ, 2 ਹੋਰ ਤਮਗੇ ਪੱਕੇ
Friday, Aug 02, 2019 - 05:22 PM (IST)

ਨਵੀਂ ਦਿੱਲੀ— ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾਧਾਰੀ ਗੌਰਵ ਸੋਲੰਕੀ ਅਤੇ 2019 ਇੰਡੀਆ ਓਪਨ ਦੇ ਚਾਂਦੀ ਜੇਤੂ ਗੋਵਿੰਦ ਸਾਹਨੀ ਨੇ ਰੂਸ ਦੇ ਕਾਸਪੀਸਯਸ 'ਚ ਖੇਡੇ ਜਾ ਰਹੇ ਮਾਗੋਮੇਦ ਸਲਾਮ ਉਮਾਖਾਨੋਵ ਯਾਦਗਾਰ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਕੇ ਦੋ ਹੋਰ ਕਾਂਸੀ ਤਮਗੇ ਪੱਕੇ ਕੀਤੇ। ਇਸ ਸਾਲ ਇੰਡੀਆ ਓਪਨ ਦੇ ਕਾਂਸੀ ਤਮਗਾ ਜੇਤੂ ਗੌਵਰ ਨੇ ਵੀਰਵਾਰ ਨੂੰ 56 ਕਿਲੋਗ੍ਰਾਮ ਵਰਗ 'ਚ ਰੂਸ ਦੇ ਮਾਮਸਿਮ ਚੇਰਨੀਸ਼ੇਵ ਨੂੰ 3-2 ਨਾਲ ਹਰਾਕੇ ਆਖ਼ਰੀ ਚਾਰ 'ਚ ਪ੍ਰਵੇਸ਼ ਕੀਤਾ।
ਇਸੇ ਸਾਲ ਮੁੱਕੇਬਾਜ਼ੀ ਪ੍ਰਤੀਯੋਗਿਤਾ'ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਗੋਵਿੰਦ ਨੇ 49 ਕਿਲੋਗ੍ਰਾਮ ਵਰਗ 'ਚ ਤਜ਼ਾਕਿਸਤਾਨ ਦੇ ਸ਼ੇਰਮੁਖਾਮੱਦ ਰੂਸਤਾਮੋਵ ਨੂੰ ਹਰਾਇਆ। ਹਾਲਾਂਕਿ ਆਸ਼ੀਸ਼ ਇੰਸ਼ਾ 52 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ 'ਚ ਰੂਸ ਦੇ ਇਸਲਾਮਿਤਨਿਦ ਅਲੀਸੋਲਤਾਨੋਵ ਤੋਂ 1-4 ਨਾਲ ਹਰਾ ਗਏ। ਭਾਰਤ ਨੇ ਇਸ ਤਰ੍ਹਾਂ 6 ਤਮਗੇ ਪੱਕੇ ਕਰ ਲਗਏ ਹਨ। ਚਾਰ ਮਹਿਲਾ ਅਤੇ ਦੇ ਮੁੱਖ ਮੁੱਕੇਬਾਜ਼ ਜਿੱਥੇ ਸੈਮੀਫਾਈਨਲ 'ਚ ਪਹੁੰਚੇ ਹਨ।