ਟੈਸਟ ਡੈਬਿਊ 'ਚ ਸੈਂਕੜਾ ਲਾਉਣ 'ਤੇ ਭਾਵੁਕ ਹੋਏ ਗਾਂਗੂਲੀ, ਬੋਲੇ-ਹੁਣ ਮੈਂ ਡਰਦਾ ਨਹੀ ਹਾਂ

12/24/2019 6:34:43 PM

ਸਪੋਰਟਸ ਡੈਸਕ— ਬੀ. ਬੀ. ਸੀ. ਆਈ. ਦੇ ਮੌਜੂਦਾ ਪ੍ਰਧਾਨ ਅਤੇ ਟੀਮ ਇੰਡੀਆ ਨੂੰ 2003 ਦੇ ਵਲਰਡ ਕੱਪ ਤਕ ਲੈ ਜਾਣ ਵਾਲੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਕਹਿਣਾ ਹੈ ਕਿ ਇੰਗਲੈਂਡ ਖਿਲਾਫ ਟੈਸਟ ਡੈਬਿਊ 'ਚ ਸੈਂਕੜਾ ਲਗਾਉਂਦੇ ਸਮੇਂ ਉਹ ਨਿਡਰ ਸਨ। ਉਨ੍ਹਾਂ 'ਚ ਤੱਦ ਅਵਿਸ਼ਵਾਸ਼ਯੋਗ ਤਾਕਤ ਸੀ। ਗਾਂਗੂਲੀ ਨੇ ਇਕ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਇੰਗਲੈਂਡ ਖਿਲਾਫ ਖੇਡੀ ਗਈ 131 ਦੌੜਾਂ ਦੀ ਪਾਰੀ ਬਾਰੇ 'ਚ ਭਾਵੁਕ ਹੁੰਦੇ ਹੋਏ ਕਈ ਗੱਲਾਂ ਦੱਸੀਆਂ। PunjabKesari

ਗਾਂਗੁਲੀ ਨੇ ਕਿਹਾ ਕਿ 1996 'ਚ ਲਾਡਰਸ ਦੇ ਮੈਦਾਨ 'ਤੇ ਮੇਰੀ ਮਾਨਸਿਕਤਾ ਅਵਿਸ਼ਵਸਯੋਗ ਸੀ। ਮੈਨੂੰ ਕੋਈ ਡਰ ਨਹੀਂ ਸੀ, ਮੈਂ ਬਸ ਗਿਆ ਅਤੇ ਖੇਡਿਆ। ਮੈਨੂੰ ਯਾਦ ਹੈ ਕਿ ਪਹਿਲਾਂ ਵਾਰਮ-ਅਪ ਗੇਮ ਲਈ ਬਰਿਸਟਲ ਜਾਣਾ ਸੀ ਅਤੇ ਮੈਨੂੰ ਪਹਿਲੀ ਪਾਰੀ 'ਚ ਇਕ ਡਕ ਮਿਲਿਆ। ਦੂਜੀ ਪਾਰੀ 'ਚ ਮੈਂ 70 ਦੌੜਾਂ ਦੀ ਅਜੇਤੂ ਪਾਰੀ ਖੇਡੀ। ਜਿਵੇਂ -ਜਿਵੇਂ ਸੀਰੀਜ਼ ਅੱਗੇ ਵੱਧਦੀ ਗਈ ਮੈਂ ਹੋਰ ਬਿਹਤਰ ਹੁੰਦਾ ਗਿਆ। PunjabKesari
ਗਾਂਗੁਲੀ ਬੋਲੇ- ਮੈਂ ਕਾਫ਼ੀ ਸਾਲ ਚੰਗੀ ਫ਼ਾਰਮ, ਖ਼ਰਾਬ ਫ਼ਾਰਮ...  ਦੇ ਬਾਰੇ 'ਚ ਸੁਣਿਆ। ਲੋਕ ਕਹਿੰਦੇ ਸਨ ਕਿ ਮੈਂ ਕਾਫ਼ੀ ਚੰਗਾ ਨਹੀਂ (ਤੇਜ਼ ਗੇਂਦਬਾਜ਼ੀ ਖਿਲਾਫ) ਸੀ ਪਰ ਉਸ ਦੌਰਾਨ ਵੀ ਇਕ ਚੀਜ ਸੀ ਜੋ ਮੈਨੂੰ ਨਾਲ ਲੈ ਕੇ ਚਲਦੀ ਸੀ। ਤੁਸੀਂ ਮੇਰੇ ਹੱਥ 'ਚ ਬੱਲਾ ਦਿੰਦੇ ਹੋ ਅਤੇ ਮੈਂ ਤੁਹਾਨੂੰ ਦੌੜਾਂ ਬਣਾ ਕੇ ਦਿੰਦਾ ਹਾਂ। ਤੁਸੀਂ ਕੀ ਸੋਚਦੇ ਹੋ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਸੀ।PunjabKesari


Related News