ਗਾਂਗੁਲੀ ਨੂੰ ਯਾਦ ਆਇਆ ਆਪਣਾ ਪਹਿਲਾ ਟੈਸਟ, ਸ਼ੇਅਰ ਕੀਤੀ ਤਸਵੀਰ

05/07/2020 1:58:49 AM

ਕੋਲਕਾਤਾ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰ ਬੋਰਡ ਬੀ. ਸੀ. ਸੀ. ਆਈ. ਦੇ ਕਰਮਚਾਰੀ ਘਰ ਤੋਂ ਹੀ ਕੰਮ ਕਰ ਰਹੇ ਹਨ। ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਵੀ ਮਾਰਚ ਦੇ ਦੂਜੇ ਹਫਤੇ ਤੋਂ ਹੀ ਕੋਲਕਾਤਾ 'ਚ ਆਪਣੇ ਘਰ 'ਚ ਹਨ। ਲਾਕਡਾਊਨ ਦੇ ਤੀਜੇ ਹਫਤੇ ਦੇ ਦੌਰਾਨ ਗਾਂਗੁਲੀ ਨੇ ਆਪਣੇ ਡੈਬਿਊ ਟੈਸਟ ਦੀਆਂ ਯਾਦਾਂ ਨੂੰ ਫੈਂਸ ਦੇ ਨਾਲ ਸ਼ੇਅਰ ਕੀਤਾ ਹੈ। ਗਾਂਗੁਲੀ ਨੇ 1996 'ਚ ਲਾਰਡਸ ਮੈਦਾਨ 'ਤੇ ਇੰਗਲੈਂਡ ਵਿਰੁੱਧ ਖੇਡੇ ਗਏ ਆਪਣੇ ਪਹਿਲੇ ਟੈਸਟ ਮੈਚ ਦੇ ਟ੍ਰੇਨਿੰਗ ਦੀ ਫੋਟੋ ਸ਼ੇਅਰ ਕੀਤੀ ਹੈ। ਗਾਂਗੁਲੀ ਨੇ ਇੰਗਲੈਂਡ ਵਿਰੁੱਧ 20 ਜੂਨ 1996 ਨੂੰ ਡੈਬਿਊ ਕੀਤਾ ਸੀ। ਆਪਣੇ ਪਹਿਲੇ ਹੀ ਟੈਸਟ ਮੈਚ 'ਚ ਗਾਂਗੁਲੀ ਨੇ 131 ਦੌੜਾਂ ਦੀ ਪਾਰੀ ਖੇਡੀ ਸੀ ਤੇ ਇਸ ਪਾਰੀ ਤੋਂ ਬਾਅਦ ਉਨ੍ਹਾਂ ਨੇ ਮੁੜ ਕੇ ਪਿੱਛੇ ਨਹੀਂ ਦੇਖਿਆ। ਗਾਂਗੁਲੀ ਪਹਿਲੇ ਦੋਵਾਂ ਟੈਸਟ ਮੈਚਾਂ 'ਚ ਸੈਂਕੜਾ ਲਗਾਉਣ ਵਾਲੇ ਇੰਡੀਆ ਦੇ ਦੂਜੇ ਖਿਡਾਰੀ ਬਣੇ ਸਨ।

 
 
 
 
 
 
 
 
 
 
 
 
 
 

Memories .. training at Lords day before my test debut in 1996

A post shared by SOURAV GANGULY (@souravganguly) on May 6, 2020 at 4:06am PDT


ਗਾਂਗੁਲੀ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਹ ਡੈਬਿਊ ਮੈਚ ਤੋਂ ਪਹਿਲਾਂ ਟ੍ਰੇਨਿੰਗ ਕਰਦੇ ਨਜ਼ਰ ਆ ਰਹੇ ਹਨ। ਫੋਟੋ ਦੇ ਨਾਲ ਗਾਂਗੁਲੀ ਨੇ ਲਿਖਿਆ 'ਯਾਦਾਂ, 1996 'ਚ ਡੈਬਿਊ ਮੈਚ ਤੋਂ ਇਕ ਦਿਨ ਪਹਿਲਾਂ ਲਾਰਡਸ 'ਚ ਟ੍ਰੇਨਿੰਗ।' ਗਾਂਗੁਲੀ ਨੇ ਭਾਰਤ ਦੇ ਲਈ 113 ਟੈਸਟ ਤੇ 311 ਵਨ ਡੇ ਮੈਚ ਖੇਡੇ ਹਨ। ਉਹ ਭਾਰਤ ਦੇ ਸਫਲ ਕਪਤਾਨਾਂ 'ਚ ਗਿਣੇ ਜਾਂਦੇ ਹਨ। ਗਾਂਗੁਲੀ ਭਾਰਤ ਦੇ ਲਈ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖੱਬੇ ਹੱਥ ਦੇ ਬੱਲੇਬਾਜ਼ ਹਨ। ਗਾਂਗੁਲੀ ਨੇ ਟੈਸਟ ਕ੍ਰਿਕਟ 'ਚ 16 ਤੇ ਵਨ ਡੇ 'ਚ 22 ਸੈਂਕੜੇ ਲਗਾਏ। ਗਾਂਗੁਲੀ ਦੇ ਨਾਂ ਟੈਸਟ ਕ੍ਰਿਕਟ 'ਚ 7 ਹਜ਼ਾਰ ਤੋਂ ਜ਼ਿਆਦਾ ਤੇ ਵਨ ਡੇ 'ਚ 11 ਹਜ਼ਾਰ ਤੋਂ ਜ਼ਿਆਦਾ ਦੌੜਾਂ ਦਰਜ ਹਨ।


Gurdeep Singh

Content Editor

Related News