ਧੋਨੀ ਦੇ BCCI ਇਕਰਾਰਨਾਮੇ ਤੋਂ ਬਾਹਰ ਕੀਤੇ ਜਾਣ ''ਤੇ ਗਾਂਗੁਲੀ ਨੇ ਟਿੱਪਣੀ ਕਰਨ ਤੋਂ ਕੀਤਾ ਇਨਕਾਰ
Friday, Jan 17, 2020 - 09:51 PM (IST)

ਕੋਲਕਾਤਾ— ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਸ਼ੁੱਕਰਵਾਰ ਨੂੰ ਮਹਿੰਦਰ ਸਿੰਘ ਧੋਨੀ ਨੂੰ ਬੀ. ਸੀ. ਸੀ. ਆਈ. ਦੇ ਸਲਾਨਾ ਇਕਰਾਰਨਾਮੇ ਤੋਂ ਬਾਹਰ ਕੀਤੇ ਜਾਣ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਧੋਨੀ ਨੂੰ ਪਿਛਲੇ 6 ਮਹੀਨੇ 'ਚ ਕਿਸੇ ਤਰ੍ਹਾਂ ਦੀ ਕ੍ਰਿਕਟ ਨਹੀਂ ਖੇਡਣ ਦੇ ਕਾਰਨ ਬਾਹਰ ਕੀਤਾ ਗਿਆ ਪਰ ਇਸ ਨਾਲ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਹੁਣ ਵੀ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਲਈ ਭਾਰਤੀ ਟੀਮ 'ਚ ਚੋਣ ਦੇ ਦਾਅਵੇਦਾਰ ਬਣ ਸਕਦੇ ਹਨ। ਗਾਂਗੁਲੀ ਤੋਂ ਜਦੋ ਧੋਨੀ ਦੇ ਬੀ. ਸੀ. ਸੀ. ਆਈ. ਇਕਰਾਰਨਾਮੇ ਤੋਂ ਬਾਹਰ ਕੀਤੇ ਜਾਣ ਦੇ ਸਬੰਧ 'ਚ ਸਵਾਲ ਕੀਤਾ ਗਿਆ ਤਾਂ ਉਨ੍ਹਾ ਨੇ ਜਵਾਬ ਦਿੱਤਾ ਕਿ ਮੈਂ ਇਸ 'ਤੇ ਟਿੱਪਣੀ ਨਹੀਂ ਕਰ ਸਕਦਾ।