ਗਾਂਗੁਲੀ ਨੇ ਏਸ਼ੀਆ ਕੱਪ ਦੇ ਰੱਦ ਹੋਣ ਦਾ ਕੀਤਾ ਐਲਾਨ, ਤਾਂ ਕੀ ਹੋਵੇਗਾ IPL

07/08/2020 9:15:20 PM

ਮੁੰਬਈ— ਇਸ ਸਾਲ ਏਸ਼ੀਆ ਕੱਪ ਦੇ ਆਯੋਜਨ ਦਾ ਇੰਤਜ਼ਾਰ ਕਰ ਰਹੇ ਫੈਂਸ ਦੇ ਲਈ ਬਹੁਤ ਬੁਰੀ ਖਬਰ ਹੈ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਇਸ ਸਾਲ ਸਤੰਬਰ 'ਚ ਹੋਣ ਵਾਲੇ ਏਸ਼ੀਆ ਕੱਪ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਐਲਾਨ ਏਸ਼ੀਅਨ ਕ੍ਰਿਕਟ ਕਾਊਂਸਿਲ ਦੀ 9 ਜੁਲਾਈ ਨੂੰ ਹੋਣ ਵਾਲੀ ਬੈਠਕ ਤੋਂ ਇਕ ਦਿਨ ਪਹਿਲਾਂ ਕੀਤਾ ਗਿਆ ਹੈ। ਸੌਰਵ ਗਾਂਗੁਲੀ ਨੇ ਫੈਸਲੇ ਦੇ ਵਾਰੇ 'ਚ ਜ਼ਿਆਦਾ ਨਹੀਂ ਦੱਸਿਆ। ਉਨ੍ਹਾਂ ਨੇ ਬਸ ਕਿਹਾ- ਏਸ਼ੀਆ ਕੱਪ ਕੈਂਸਲ (ਰੱਦ) ਹੋ ਗਿਆ ਹੈ। ਗਾਂਗੁਲੀ ਨੇ ਇਹ ਨਹੀਂ ਦੱਸਿਆ ਕੀ ਇਹ ਫੈਸਲਾ ਏਸ਼ੀਆ ਕ੍ਰਿਕਟ ਕਾਊਂਸਿਲ ਨੇ ਲਿਆ ਹੈ ਜਾਂ ਨਹੀਂ। ਉਨ੍ਹਾਂ ਨੇ ਇਕ ਸਮਾਚਾਰ ਏਜੰਸੀ ਦੇ ਨਾਲ ਇੰਸਟਾਗ੍ਰਾਮ ਲਾਈਵ ਚੈਟ 'ਤੇ ਕਿਹਾ ਕਿ ਇਹ ਕਹਿਣਾ ਮੁਸ਼ਕਿਲ ਹੈ ਕੀ ਇਹ ਭਾਰਤ ਦੀ ਪਹਿਲੀ ਅੰਤਰਰਾਸ਼ਟਰੀ ਸੀਰੀਜ਼ ਹੋਵੇਗੀ ਜਾਂ ਨਹੀਂ। ਅਸੀਂ ਆਪਣੀ ਤਿਆਰੀ ਕਰ ਚੁੱਕੇ ਹਾਂ ਪਰ ਸਰਕਾਰ ਦੇ ਨਿਯਮਾਂ ਦੇ ਵਾਰੇ 'ਚ ਕੁਝ ਨਹੀਂ ਕਰ ਸਕਦੇ। ਅਸੀਂ ਕਿਸੇ ਜਲਦਬਾਜ਼ੀ 'ਚ ਨਹੀਂ ਹਾਂ। ਖਿਡਾਰੀਆਂ ਦੀ ਸਿਹਤ ਸਾਡੀ ਪਹਿਲੀ ਤਰਜੀਹ ਹੈ। ਅਸੀਂ ਹਾਲਾਤ 'ਤੇ ਹਰ ਮਹੀਨੇ ਨਜ਼ਰ ਰੱਖ ਰਹੇ ਹਾਂ।
ਇਹ ਟੂਰਨਾਮੈਂਟ ਸੰਯੁਕਤ ਅਰਬ ਅਮੀਰਾਤ 'ਚ ਸਤੰਬਰ 'ਚ ਹੋਣਾ ਸੀ। ਪਾਕਿਸਤਾਨ ਇਸ ਟੂਰਨਾਮੈਂਟ ਦਾ ਮੇਜ਼ਬਾਨ ਸੀ ਪਰ ਭਾਰਤ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਬਦਲੀ ਗਈ। ਬੀ. ਸੀ. ਸੀ. ਆਈ. ਨੇ ਪਹਿਲਾਂ ਕਿਹਾ ਸੀ ਕਿ ਉਸ ਨੂੰ ਇਸ ਗੱਲ ਨਾਲ ਕੋਈ ਇਤਰਾਜ ਨਹੀਂ ਹੈ ਕਿ ਪਾਕਿਸਤਾਨ ਇਸ ਟੂਰਨਾਮੈਂਟ ਦਾ ਅਸਲ ਮੇਜ਼ਬਾਨ ਰਹੇ ਜੇਕਰ ਇਹ ਟੂਰਨਾਮੈਂਟ ਕਿਸੇ ਦੂਜੇ ਦੇਸ਼ 'ਚ ਕਰਵਾਇਆ ਜਾਂਦਾ ਹੈ ਤਾਂ। ਗਾਂਗੁਲੀ ਨੇ ਬੀ. ਸੀ. ਸੀ. ਆਈ. ਦਾ ਇਹ ਰੁਖ ਵੀ ਸਾਫ ਕੀਤਾ ਕਿ ਆਈ. ਸੀ. ਸੀ. ਵਲੋਂ ਇਸ ਸਾਲ ਵਿਸ਼ਵ ਕੱਪ ਟੀ-20 'ਤੇ ਫੈਸਲਾ ਲੈਣ ਤੋਂ ਬਾਅਦ ਇਸ ਸਾਲ ਆਈ. ਪੀ. ਐੱਲ. ਹੋ ਸਕਦਾ ਹੈ।


Gurdeep Singh

Content Editor

Related News