ਧੋਨੀ ਦੀ ਟੀ20 ਵਿਸ਼ਵ ਕੱਪ ''ਚ ਵਾਪਸੀ ''ਤੇ ਗਾਂਗੁਲੀ ਨੇ ਦਿੱਤਾ ਇਹ ਬਿਆਨ

12/01/2019 8:30:10 PM

ਮੁੰਬਈ— ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਤੋਂ ਜਦੋਂ ਪੁੱਛਿਆ ਗਿਆ ਕੀ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਅਗਲੇ ਸਾਲ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦਾ ਹਿੱਸਾ ਹੋਣਗੇ, ਤਾਂ ਗਾਂਗੁਲੀ ਨੇ ਕਿਹਾ ਕਿ 'ਕ੍ਰਿਪਾ ਧੋਨੀ ਤੋਂ ਪੁੱਛੋ।' ਧੋਨੀ ਜੁਲਾਈ ਵਿਚ ਇੰਗਲੈਂਡ 'ਚ ਵਨ ਡੇ ਵਿਸ਼ਵ ਕੱਪ 'ਚ ਭਾਰਤ ਦੇ ਸੈਮੀਫਾਈਨਲ 'ਚੋਂ ਬਾਹਰ ਹੋਣ ਤੋਂ ਬਾਅਦ ਨਹੀਂ ਖੇਡ ਰਹੇ ਹਨ। ਵੈਸਟਇੰਡੀਜ਼ ਦੌਰੇ 'ਤੇ ਨਹੀਂ ਗਏ ਤੇ ਇਸ ਤੋਂ ਬਾਅਦ ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਵਿਰੁੱਧ ਘਰੇਲੂ ਸੀਰੀਜ਼ਾਂ 'ਚ ਵੀਂ ਨਹੀਂ ਖੇਡੇ। ਗਾਂਗੁਲੀ ਤੋਂ ਜਦੋਂ ਇਕ ਪੱਤਰਕਾਰ ਨੇ ਧੋਨੀ ਦੀ ਟੀ-20 ਵਿਸ਼ਵ ਕੱਪ 'ਚ ਖੇਡਣ ਦੀ ਸੰਭਾਵਨਾ ਦੇ ਵਾਰੇ 'ਚ ਪੁੱਛਿਆ ਤਾਂ ਉਸਦਾ ਸਿੱਧਾ ਜਵਾਬ ਸੀ, 'ਕ੍ਰਿਪਾ ਧੋਨੀ ਤੋਂ ਪੁੱਛੋ।' ਗਾਂਗੁਲੀ ਬੋਰਡ ਦੀ 88ਵੀਂ ਸਲਾਨਾ ਆਮ ਮੀਟਿੰਗ (ਏ. ਜੀ. ਐੱਮ.) ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ। ਧੋਨੀ ਨੇ ਖੁਦ ਕਿਹਾ ਸੀ ਕਿ ਉਹ ਟੀਮ ਤੋਂ ਬਾਹਰ ਰਹਿਣ ਦੇ ਵਾਰੇ 'ਚ ਜਨਵਰੀ ਤਕ ਜਵਾਬ ਨਹੀਂ ਦੇਣਗੇ।


Gurdeep Singh

Content Editor

Related News