ਗੇਲ ਨੇ ਕਿਹਾ ਕੋਹਲੀ ਹੈ ਦੁਨੀਆ ਦਾ ਨੰਬਰ 1 ਬੱਲੇਬਾਜ਼
Friday, Aug 03, 2018 - 10:25 PM (IST)

ਨਵੀਂ ਦਿੱਲੀ— ਦੁਨੀਆ ਦੇ ਸਭ ਤੋਂ ਧਮਾਕੇਦਾਰ ਬੱਲੇਬਾਜ਼ ਵੈਸਟਇੰਡੀਜ਼ ਦੇ ਕ੍ਰਿਸ ਗੇਲ ਨੇ ਭਾਰਤੀ ਵਿਰਾਟ ਕਪਤਾਨ ਵਿਰਾਟ ਕੋਹਲੀ ਦੀ ਇੰਗਲੈਂਡ ਖਿਲਾਫ ਪਹਿਲੇ ਟੈਸਟ ਕ੍ਰਿਕਟ 'ਚ ਸੈਂਕੜੇ ਵਾਲੀ ਪਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਇਸ ਸਮੇਂ ਵਿਸ਼ਵ ਦੇ ਨੰਬਰ ਇਕ ਬੱਲੇਬਾਜ਼ ਹਨ।
'ਯੂਨੀਵਰਸਲ ਬਾਸ' ਗੇਲ ਨੇ ਸ਼ੁੱਕਰਵਾਰ ਨੂੰ ਭਾਰਤ ਦੀ ਪ੍ਰਮੁੱਖ ਆਨਲਾਈਨ ਪੋਕਰ ਗੇਮਿੰਗ ਸਾਈਟਸ 52 ਦਾ ਬ੍ਰਾਂਡ ਅੰਬੇਸਡਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਕਿਹਾ ਕਿ ਵਿਰਾਟ ਨੇ ਇੰਗਲੈਂਡ ਖਿਲਾਫ ਪਹਿਲੇ ਟੈਸਟ 'ਚ ਜੋ ਪਾਰੀ ਖੇਡੀ ਬਹੁਤ ਹੀ ਸ਼ਾਨਦਾਰ ਤੇ ਕਪਤਾਨੀ ਪਾਰੀ ਸੀ। ਇਸ ਤਰ੍ਹਾਂ ਦੀ ਪਾਰੀ ਨਾਲ ਹੀ ਟੀਮ ਦੇ ਖਿਡਾਰੀਆਂ ਦਾ ਮਨੋਬਲ ਉੱਚਾ ਹੁੰਦਾ ਹੈ।
ਵਿਰਾਟ ਨੇ 149 ਦੌੜਾਂ ਬਣਾਈਆਂ ਜੋ ਇੰਗਲੈਂਡ ਦੀ ਜ਼ਮੀਨ 'ਤੇ ਉਸਦਾ ਪਹਿਲਾ ਟੈਸਟ ਸੈਂਕੜਾ ਸੀ। ਗੇਲ ਨੇ ਕਿਹਾ ਕਿ ਉਹ ਇਸ ਸਮੇਂ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚੋਂ ਇਕ ਹੈ ਤੇ ਉਸ ਨੂੰ ਨੰਬਰ ਇਕ ਬੱਲੇਬਾਜ਼ ਕਿਹਾ ਜਾਵੇ ਤਾਂ ਗੱਲਤ ਨਹੀਂ ਹੋਵੇਗਾ। ਉਹ ਨਾ ਕੇਵਲ ਸ਼ਾਨਦਾਰ ਬੱਲੇਬਾਜ਼ ਹੈ ਬਲਕਿ ਇਕ ਕਪਤਾਨ ਦੇ ਤੌਰ 'ਤੇ ਆਪਣੇ ਖਿਡਾਰੀਆਂ ਦਾ ਮਨੋਬਲ ਵਧਾਉਂਦੇ ਰਹਿੰਦੇ ਹਨ।