ਕਿੰਗਸ ਇਲੈਵਨ ''ਚ ਜਾਂਦੇ ਹੀ ਪੰਜਾਬੀ ਹੋਏ ਗੇਲ, ਬਿਸਤਰੇ ''ਤੇ ਵੀ ਪੱਗੜੀ ''ਚ ਦਿੱਸੇ

01/30/2018 8:27:36 AM

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਨਿਲਾਮੀ ਦੇ ਪਹਿਲੇ ਦਿਨ ਕਈ ਨਾਮੀ ਕ੍ਰਿਕਟਰ ਅਨਸੋਲਡ ਰਹਿ ਗਏ। ਇਸ ਲਿਸਟ ਵਿਚ ਟੀ-20 ਦੇ ਬਾਦਸ਼ਾਹ ਕਹੇ ਜਾਣ ਵਾਲੇ ਕ੍ਰਿਸ ਗੇਲ ਦਾ ਵੀ ਨਾਮ ਸੀ। 2 ਕਰੋੜ ਦੇ ਬੇਸ ਪ੍ਰਾਈਸ ਨਾਲ ਪਹਿਲੇ ਦਿਨ ਗੇਲ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ। ਨਿਲਾਮੀ ਦੇ ਦੂਜੇ ਦਿਨ ਵੀ ਪਹਿਲੀ ਵਾਰ ਵਿਚ ਉਨ੍ਹਾਂ ਨੂੰ ਖਰੀਦਣ ਲਈ ਕੋਈ ਟੀਮ ਨਹੀਂ ਆਇਆ।

ਗੇਲ ਦਾ ਨਾਮ ਨਿਲਾਮੀ ਦੇ ਅਖੀਰ ਵਿਚ ਇਕ ਵਾਰ ਫਿਰ ਬੇਸ ਪ੍ਰਾਈਸ 2 ਕਰੋੜ ਨਾਲ ਲਿਆ ਗਿਆ। ਆਖ਼ਰਕਾਰ ਤੀਜੀ ਵਾਰ ਵਿਚ ਕਿੰਗਸ ਇਲੈਵਨ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਗੇਲ ਨੂੰ ਹੱਥੋਂ ਨਿਕਲਣ ਨਹੀਂ ਦਿੱਤਾ ਅਤੇ ਆਪਣੇ ਪਰਸ ਦੇ ਦੋ ਕਰੋੜ ਰੁਪਏ ਗੇਲ ਉੱਤੇ ਲਗਾ ਦਿੱਤੇ।
PunjabKesari
ਕਿੰਗਸ ਇਲੈਵਨ ਪੰਜਾਬ ਲਈ ਵਿਕ ਜਾਣ ਦੇ ਬਾਅਦ ਗੇਲ ਦੇ ਫੈਂਸ ਨੂੰ ਕਾਫ਼ੀ ਰਾਹਤ ਮਿਲੀ। ਇਕ ਸਮੇਂ ਤਾਂ ਅਜਿਹਾ ਲੱਗ ਰਿਹਾ ਸੀ ਕਿ ਇਸ ਵਾਰ ਗੇਲ ਦੇ ਬਿਨ੍ਹਾਂ ਇਹ ਆਈ.ਪੀ.ਐੱਲ. ਫਿੱਕਾ ਰਹੇਗਾ। ਉੱਧਰ, ਕਿੰਗਸ ਇਲੈਵਨ ਪੰਜਾਬ ਨੇ ਆਪਣੇ ਆਫੀਸ਼ਿਅਲ ਇੰਸਟਾਗਰਾਮ ਅਕਾਊਂਟ ਤੋਂ ਗੇਲ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿਚ ਉਹ ਪੱਗੜੀ ਪਹਿਨ ਕੇ ਸੁੱਤੇ ਦਿੱਸ ਰਹੇ ਹਨ। ਨਾਲ ਹੀ ਲਿਖਿਆ ਹੈ- ਪੰਜਾਬ ਆਉਣ ਲਈ ਉਹ ਪਹਿਲਾਂ ਤੋਂ ਹੀ ਤਿਆਰ ਹਨ।


Related News