ਫ੍ਰੈਂਚ ਓਪਨ : ਸਾਬਕਾ ਚੈਂਪੀਅਨ ਮੁਗੁਰੂਜ਼ਾ ਨੇ ਕੀਤਾ ਜੇਤੂ ਆਗਾਜ਼

05/29/2017 5:40:25 PM

ਪੈਰਿਸ— ਸਾਬਕਾ ਚੈਂਪੀਅਨ ਸਪੇਨ ਦੀ ਗਰਬਾਈਨ ਮੁਗੁਰੂਜ਼ਾ ਨੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਦੇ ਦੂਜੇ ਦਿਨ ਸੋਮਵਾਰ ਨੂੰ ਜੇਤੂ ਆਗਾਜ਼ ਕੀਤਾ। ਜਦਕਿ ਪੁਰਸ਼ ਸਿੰਗਲ 'ਚ ਪੰਜਵਾਂ ਦਰਜਾ ਮਿਰੋਸ ਰਾਓਨਿਕ ਨੇ ਸਟੀਵ ਡਾਰਸਿਸ ਨੂੰ 6-3, 6-4, 6-2 ਨਾਲ ਹਰਾਇਆ। ਖਿਤਾਬ ਦੇ ਬਚਾਅ ਦੇ ਲਈ ਉਤਰੀ ਮੁਗੁਰੂਜ਼ਾ ਨੇ ਪਿਛਲੇ ਦੌਰ 'ਚ ਇਟਲੀ ਦੀ ਫ੍ਰਾਂਸੇਸਕਾ ਸ਼ੀਆਵੋਨ ਨੂੰ ਆਸਾਨੀ ਨਾਲ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਸੀ।
ਮੁਗੁਰੂਜ਼ਾ ਨੇ 2010 ਦੀ ਚੈਂਪੀਅਨ ਇਟਲੀ ਦੀ ਫ੍ਰਾਂਸੇਸਕਾ ਸ਼ੀਆਵੋਨ ਨੂੰ 6-2, 6-4 ਨਾਲ ਹਰਾ ਕੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ। ਫਾਈਨਲ ਤੱਕ ਦੇ ਆਪਣੇ ਸਫਰ 'ਚ ਚੌਥਾ ਦਰਜਾ ਪ੍ਰਾਪਤ ਮੁਗੁਰੂਜ਼ਾ ਦਾ ਸਾਹਮਣਾ ਅਮਰੀਕਾ ਦੀ ਵੀਨਸ ਵਿਲੀਅਮਸ ਨਾਲ ਹੋ ਸਕਦਾ ਹੈ।


Related News