ਭਾਰਤ-ਆਸਟ੍ਰੇਲੀਆ ਦਰਮਿਆਨ ਚੌਥਾ ਟੈਸਟ ਡਰਾਅ, ਟੀਮ ਇੰਡੀਆ ਨੇ ਸੀਰੀਜ਼ 'ਤੇ ਕੀਤਾ ਕਬਜ਼ਾ

Monday, Mar 13, 2023 - 03:40 PM (IST)

ਸਪੋਰਟਸ ਡੈਸਕ-  ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਟੀਅਮ 'ਚ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਖੇਡਿਆ ਗਿਆ ਚੌਥਾ ਤੇ ਆਖਰੀ ਟੈਸਟ ਮੈਚ ਡਰਅ ਹੋ ਗਿਆ। ਮੈਚ 'ਚ ਆਸਟ੍ਰੇਲੀਆ ਨੇ ਆਪਣੀ ਪਹਿਲਾ ਪਾਰੀ ਦੇ ਦੌਰਾਨ ਉਸਮਾਨ ਖਵਾਜਾ ਦੀਆਂ 180 ਦੌੜਾਂ ਤੇ ਗ੍ਰੀਨ ਦੀਆਂ 114 ਦੌੜਾਂ ਦੀ ਬਦੌਲਤ 480 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਉਦੋਂ ਭਾਰਤ ਲਈ ਮੁਹੰਮਦ ਸ਼ੰਮੀ ਨੇ 2, ਅਸ਼ਵਿਨ ਨੇ 6, ਰਵਿੰਦਰ ਜਡੇਜਾ ਨੇ 1 ਤੇ ਅਕਸ਼ਰ ਪਟੇਲ ਨੇ 1 ਵਿਕਟ ਲਈਆਂ ਸਨ।

ਇਸ ਤੋਂ ਬਾਅਦ ਭਾਰਤ ਨੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀਆਂ 186 ਦੌੜਾਂ, ਸ਼ੁਭਮਨ ਗਿੱਲ ਦੀਆਂ 128 ਦੌੜਾਂ ਤੇ ਅਕਸ਼ਰ ਪਟੇਲ ਦੀਆਂ 79 ਦੌੜਾਂ ਦੀ ਬਦੌਲਤ ਆਸਟਰੇਲੀਆ ਦੀਆਂ 480 ਦੌੜਾਂ ਦੇ ਜਵਾਬ 'ਚ ਸਾਰੀਆਂ ਵਿਕਟਾਂ ਗੁਆ ਕੇ 571 ਦੌੜਾਂ ਬਣਾਈਆਂ ਤੇ 91 ਦੌੜਾਂ ਦੀ ਬੜ੍ਹਤ ਲੈ ਲਈ। । ਆਸਟ੍ਰੇਲੀਆ ਵਲੋਂ ਮਿਸ਼ੇਲ ਸਟਾਰਕ ਨੇ 1, ਨਾਥਨ ਲਿਓਨ ਨੇ 3, ਮੈਥਿਊ ਕੁਹਨੇਮਨ ਨੇ 1 ਤੇ ਟੌਡ ਮਰਫੀ ਨੇ 3 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਹਰਾਇਆ, ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪੁੱਜਾ

ਮੈਚ ਦੇ ਆਖਰੀ ਦਿਨ ਭਾਰਤੀ ਟੀਮ ਨੂੰ ਆਸਟ੍ਰੇਲੀਆ ਦੀਆਂ 10 ਵਿਕਟਾਂ ਲੈਣੀਆਂ ਸਨ ਪਰ ਕੰਗਾਰੂ ਬੱਲੇਬਾਜ਼ ਪਿੱਚ 'ਤੇ ਡਟੇ ਰਹੇ ਅਤੇ ਸਿਰਫ ਦੋ ਵਿਕਟਾਂ ਹੀ ਗੁਆਈਆਂ। ਆਸਟ੍ਰੇਲੀਆ ਦੀ ਟੀਮ ਨੇ ਦੂਜੀ ਪਾਰੀ 'ਚ ਟ੍ਰੈਵਿਸ ਹੈੱਡ ਦੀਆਂ 90 ਦੌੜਾਂ ਤੇ ਮਾਰਨਸ ਲਾਬੁਸ਼ਾਨੇ ਦੀਆਂ 63 ਦੌੜਾਂ ਦੀ ਬਦੌਲਤ 2 ਵਿਕਟਾਂ ਦੇ ਨੁਕਸਾਨ 'ਤੇ 175 ਦੌੜਾਂ ਬਣਾਈਆਂ। ਇਸ ਤੋਂ ਬਾਅਦ ਅੰਪਾਇਰ ਨੇ ਮੈਚ ਨੂੰ ਡਰਾਅ ਐਲਾਨ ਦਿੱਤਾ।

ਭਾਰਤ ਨੇ ਸੀਰੀਜ਼ 2-1 ਨਾਲ ਜਿੱਤੀ

ਬਾਰਡਰ-ਗਾਵਸਕਰ ਟਰਾਫੀ 2023 ਦੇ ਦੋਵੇਂ ਸ਼ੁਰੂਆਤੀ ਮੈਚ ਭਾਰਤੀ ਟੀਮ ਨੇ ਜਿੱਤੇ ਸਨ। ਭਾਰਤ ਨੇ ਜਿੱਥੇ ਨਾਗਪੁਰ ਟੈਸਟ ਇਕਪਾਸੜ ਜਿੱਤਿਆ, ਉਥੇ ਦਿੱਲੀ ਵਿਚ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਹਾਲਾਂਕਿ ਇੰਦੌਰ 'ਚ ਖੇਡੇ ਗਏ ਤੀਜੇ ਟੈਸਟ 'ਚ ਭਾਰਤੀ ਟੀਮ ਨੂੰ 9 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਨੂੰ ਇਹ ਸੀਰੀਜ਼ ਜਿੱਤਣ ਲਈ ਮੈਚ ਡਰਾਅ ਕਰਨ ਦੀ ਲੋੜ ਸੀ ਅਤੇ ਇਸ ਕਾਰਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਤਿਆਰ ਕੀਤੀ ਗਈ ਸੀ। ਇਸ ਤਰ੍ਹਾਂ ਭਾਰਤ ਨੇ ਇਹ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ।

ਇਹ ਵੀ ਪੜ੍ਹੋ : WPL 2023, UP vs MI : ਮੁੰਬਈ ਇੰਡੀਅਨਜ਼ ਨੇ ਯੂਪੀ ਵਾਰੀਅਰਜ਼ ਨੂੰ 8 ਵਿਕਟਾਂ ਨਾਲ ਹਰਾਇਆ 

ਦੋਵੇਂ ਦੇਸ਼ਾਂ ਦੀ ਪਲੇਇੰਗ ਇਲੈਵਨ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸ਼੍ਰੀਕਰ ਭਾਰਤ (ਵਿਕਟਕੀਪਰ), ਰਵਿੰਦਰ ਜਡੇਜਾ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਉਮੇਸ਼ ਯਾਦਵ, ਮੁਹੰਮਦ ਸ਼ੰਮੀ

ਆਸਟਰੇਲੀਆ : ਟ੍ਰੈਵਿਸ ਹੈੱਡ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵਨ ਸਮਿਥ (ਕਪਤਾਨ), ਪੀਟਰ ਹੈਂਡਸਕੌਮ, ਕੈਮਰਨ ਗ੍ਰੀਨ, ਐਲੇਕਸ ਕੈਰੀ (ਵਿਕਟਕੀਪਰ.), ਮਿਸ਼ੇਲ ਸਟਾਰਕ, ਮੈਥਿਊ ਕੁਹਨਮੈਨ, ਟੌਡ ਮਰਫੀ, ਨਾਥਨ ਲਿਓਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News