ਅਮਨਜੋਤ ਕੌਰ ਨੇ ਡੈਬਿਊ ਵਨਡੇ 'ਚ ਚਾਰ ਵਿਕਟ ਝਟਕੇ, ਭਾਰਤ ਨੇ ਬੰਗਲਾਦੇਸ਼ ਨੂੰ 152 ਦੌੜਾਂ 'ਤੇ ਕੀਤਾ ਢੇਰ
Sunday, Jul 16, 2023 - 03:23 PM (IST)
ਮੀਰਪੁਰ— ਭਾਰਤ ਦੀ ਨੌਜਵਾਨ ਤੇਜ਼ ਗੇਂਦਬਾਜ਼ ਅਮਨਜੋਤ ਕੌਰ ਨੇ ਆਪਣੇ ਪਹਿਲੇ ਵਨਡੇ ਮੈਚ 'ਚ 31 ਦੌੜਾਂ 'ਤੇ ਚਾਰ ਵਿਕਟਾਂ ਲਈਆਂ, ਜਿਸ ਨਾਲ ਬੰਗਲਾਦੇਸ਼ ਦੀ ਟੀਮ ਐਤਵਾਰ ਨੂੰ ਇੱਥੇ ਮੀਂਹ ਨਾਲ ਪ੍ਰਭਾਵਿਤ ਪਹਿਲੇ ਇਕ ਰੋਜ਼ਾ ਕੌਮਾਂਤਰੀ ਮੈਚ 'ਚ 43 ਓਵਰਾਂ 'ਚ 152 ਦੌੜਾਂ 'ਤੇ ਢੇਰ ਹੋ ਗਈ।
ਇਸ 23 ਸਾਲ ਦੀ ਗੇਂਦਬਾਜ਼ ਨੇ ਸਲਾਮੀ ਬੱਲੇਬਾਜ਼ ਮੁਰਸ਼ਿਦਾ ਖਾਤੂਨ, ਫਰਗਨਾ ਹੱਕ, ਕਪਤਾਨ ਨਿਗਾਰ ਸੁਲਤਾਨਾ ਅਤੇ ਰਾਬੀਆ ਖਾਨ ਦੀਆਂ ਵਿਕਟਾਂ ਝਟਕਾਈਆਂ ਜਿਸ ਨਾਲ ਬੰਗਲਾਦੇਸ਼ ਨੂੰ 44 ਓਵਰਾਂ ਦੇ ਮੀਂਹ ਨਾਲ ਪ੍ਰਭਾਵਿਤ ਮੈਚ 'ਚ ਸੰਘਰਸ਼ ਕਰਨਾ ਪਿਆ। ਸ਼ੇਰੇ ਬੰਗਲਾ ਨੈਸ਼ਨਲ ਸਟੇਡੀਅਮ 'ਚ ਨਿਗਾਰ ਸੁਲਤਾਨਾ ਨੇ ਘਰੇਲੂ ਟੀਮ ਲਈ ਸਭ ਤੋਂ ਵੱਧ 39 ਦੌੜਾਂ ਬਣਾਈਆਂ, ਇਸ ਤੋਂ ਇਲਾਵਾ ਫਰਗਾਨਾ ਹੱਕ (27 ਦੌੜਾਂ) ਨਾਲ 49 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ।
ਇਹ ਵੀ ਪੜ੍ਹੋ- ਲਕਸ਼ਯ ਸੇਨ ਅਮਰੀਕੀ ਓਪਨ ਤੋਂ ਬਾਹਰ, ਸੈਮੀਫਾਈਨਲ 'ਚ ਫੇਂਗ ਤੋਂ ਹਾਰੇ
ਬੰਗਲਾਦੇਸ਼ ਦੀ ਆਖ਼ਰੀ ਬੱਲੇਬਾਜ਼ ਸ਼ੋਰਨਾ ਅਖ਼ਤਰ 44ਵੇਂ ਓਵਰ 'ਚ ਜ਼ਖ਼ਮੀ ਹੋਣ ਕਾਰਨ ਬੱਲੇਬਾਜ਼ੀ ਲਈ ਬਾਹਰ ਨਹੀਂ ਆਈ। ਇਸ ਤੋਂ ਪਹਿਲਾਂ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਅਮਨਜੋਤ ਅਤੇ ਖੱਬੇ ਹੱਥ ਦੀ ਸਪਿਨਰ ਅਨੁਸ਼ਾ ਬਰੈੱਡੀ ਨੇ ਆਪਣਾ ਵਨਡੇ ਡੈਬਿਊ ਕੀਤਾ ਜਦਕਿ ਸਿਖਰਲੇ ਕ੍ਰਮ ਦੀ ਬੱਲੇਬਾਜ਼ ਪ੍ਰਿਯਾ ਪੂਨੀਆ ਨੇ 2021 ਤੋਂ ਬਾਅਦ ਪਹਿਲੀ ਵਾਰ ਭਾਰਤੀ ਟੀਮ 'ਚ ਵਾਪਸੀ ਕੀਤੀ। ਸ਼ੋਰਨਾ ਅਖਤਰ ਨੇ ਬੰਗਲਾਦੇਸ਼ ਲਈ ਵਨਡੇ ਡੈਬਿਊ ਕੀਤਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
