PSG ਦੇ ਚਾਰ ਖਿਡਾਰੀ ਕੋਰੋਨਾ ਪਾਜ਼ੇਟਿਵ, ਲਿਸਟ ''ਚ ਮੇਸੀ ਵੀ ਸ਼ਾਮਲ

Sunday, Jan 02, 2022 - 09:59 PM (IST)

PSG ਦੇ ਚਾਰ ਖਿਡਾਰੀ ਕੋਰੋਨਾ ਪਾਜ਼ੇਟਿਵ, ਲਿਸਟ ''ਚ ਮੇਸੀ ਵੀ ਸ਼ਾਮਲ

ਪੈਰਿਸ- ਸੱਤ ਵਾਰ ਦੇ ਬੇਲੋਨ ਡਿਓਰ ਪੁਰਸਕਾਰ ਜੇਤੂ ਲਿਓਨਲ ਮੇਸੀ ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਟੀਮ ਦੇ ਉਨ੍ਹਾਂ ਚਾਰ ਖਿਡਾਰੀਆਂ ਵਿਚ ਸ਼ਾਮਲ ਹਨ ਜੋ ਸੋਮਵਾਰ ਨੂੰ ਰਾਤ ਟੀਮ ਦੇ ਫ੍ਰੈਂਚ ਕੱਪ ਫੁੱਟਬਾਲ ਮੁਕਾਬਲੇ ਤੋਂ ਪਹਿਲਾਂ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ।

ਇਹ ਖ਼ਬਰ ਪੜ੍ਹੋ- SA v IND : ਦੂਜੇ ਟੈਸਟ ਮੈਚ 'ਚ ਅਸ਼ਵਿਨ ਤੋੜ ਸਕਦੇ ਹਨ ਇਨ੍ਹਾਂ ਦਿੱਗਜ ਗੇਂਦਬਾਜ਼ਾਂ ਦਾ ਰਿਕਾਰਡ

PunjabKesari
ਪੀ. ਐੱਸ. ਜੀ. ਟੀਮ ਨੇ ਸ਼ਨੀਵਾਰ ਰਾਤ ਬਿਆਨ ਵਿਚ ਕਿਹਾ ਕਿ ਸਟਾਫ ਦਾ ਇਕ ਮੈਂਬਰ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ। ਉਸ ਸਮੇਂ ਕਿਸੇ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ ਪਰ ਬਾਅਦ ਵਿਚ ਐਤਵਾਰ ਨੂੰ ਟੀਮ ਦੇ ਮੈਡੀਕਲ ਖ਼ਬਰਾਂ ਵਿਚ ਕਲੱਬ ਨੇ ਪਾਜ਼ੇਟਿਵ ਖਿਡਾਰੀਆਂ ਦੀ ਸੂਚੀ 'ਚ ਮੇਸੀ, ਲੈਫਟ ਬੈਕ ਯੁਆਨ ਬੇਰਨਾਟ, ਬੈਕਅਪ ਵਿਕਟਕੀਪਰ ਸਰਜੀਓ ਰਿਕੋ ਤੇ 19 ਸਾਲ ਦੇ ਮਿਡਫੀਲਡਰ ਨਾਥਨ ਬਿਟੁਮਾਜਾਲਾ ਦੇ ਨਾਂ ਦੀ ਜਾਣਕਾਰੀ ਦਿੱਤੀ।

ਇਹ ਖ਼ਬਰ ਪੜ੍ਹੋ-ਇੰਗਲੈਂਡ ਟੀਮ ਨੇ ਰੱਦ ਕੀਤਾ ਆਪਣਾ ਟ੍ਰੇਨਿੰਗ ਸੈਸ਼ਨ, ਦੱਸੀ ਇਹ ਵਜ੍ਹਾ

PunjabKesari
ਪੀ. ਐੱਸ. ਜੀ. ਨੂੰ ਤੀਜੇ ਟੀਅਰ ਦੀ ਟੀਮ ਵੇਨੇਸ ਨਾਲ ਭਿੜਨਾ ਹੈ। ਪਿਛਲੇ ਸਾਲ ਦਾ ਉਪ ਜੇਤੂ ਮੋਨਾਕੋ ਐਤਵਾਰ ਨੂੰ ਦੂਜੇ ਟੀਅਰ ਦੀ ਟੀਮ ਕਯੁਵਿਲੀ ਰੋਵੇਨ ਨਾਲ ਭਿੜੇਗਾ। ਐਤਵਾਰ ਨੂੰ 13 ਮੁਕਾਬਲੇ ਹੋਣਗੇ, ਜਿਸ ਵਿਚ ਟੀਮ ਆਖਰੀ 16 'ਚ ਜਗ੍ਹਾ ਬਣਾਉਣ ਦੀ ਦਾਅਵੇਦਾਰੀ ਪੇਸ਼ ਕਰੇਗੀ। ਮੋਨਾਕੋ ਨੇ ਐਤਵਾਰ ਨੂੰ ਕਿਹਾ ਕਿ ਉਸਦੇ ਨਾਲ ਖਿਡਾਰੀ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ ਪਰ ਉਨ੍ਹਾਂ ਵਿਚ ਕਿਸੇ 'ਚ ਵੀ ਚਿੰਤਾਜਨਕ ਲੱਛਣ ਨਹੀਂ ਦਿਖੇ ਹਨ ਤੇ ਉਹ ਇਕਾਂਤਵਾਸ 'ਤੇ ਹਨ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News