ਚਾਰੋ ਭਾਰਤੀ ਗ੍ਰੀਕੋ ਰੋਮਨ ਪਹਿਲਵਾਨਾਂ ਨੂੰ ਪਹਿਲੇ ਮੁਕਾਬਲੇ ''ਚ ਮਿਲੀ ਹਾਰ

09/14/2019 6:03:32 PM

ਨੂਰ ਸੁਲਤਾਨ (ਕਜ਼ਾਕਿਸਤਾਨ)— ਭਾਰਤ ਦੇ ਚਾਰੋ ਗ੍ਰੀਕੋ ਰੋਮਨ ਪਹਿਲਵਾਨਾਂ ਨੂੰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਆਪਣੇ ਪਹਿਲੇ ਮੁਕਾਬਲਿਆਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। 55 ਕਿ. ਗ੍ਰਾ. ਵਰਗ ਵਿਚ ਮਨਜੀਤ ਆਪਣਾ ਪਹਿਲਾ ਮੁਕਾਬਲਾ ਅਜਰਬੇਜਾਨ ਦੇ ਐਲਦਾਨੀਜ ਅਜ਼ੀਜ਼ਲੀ ਤੋਂ 0-8 ਨਾਲ ਹਰਾ ਗਿਆ। ਸਾਗਰ ਕੁਮਾਰ 63 ਕਿ. ਗ੍ਰਾ. ਵਰਗ ਦੇ ਕੁਆਲੀਫਿਕੇਸ਼ਨ ਰਾਊਂਡ ਵਿਚ ਆਪਣਾ ਪਹਿਲਾ ਮੁਕਾਬਲਾ ਮੇਜ਼ਬਾਨ ਦੇਸ਼ ਕਜ਼ਾਕਿਸਤਾਨ ਦੇ ਅਲਮਤ ਕੇਬੀਸਪਾਯੇਵ ਹੱਥੋਂ 0-9 ਨਾਲ ਹਾਰ ਗਿਆ। 72 ਕਿ. ਗ੍ਰਾ. ਵਰਗ ਵਿਚ ਯੋਗੇਸ਼ ਨੂੰ ਅਮਰੀਕਾ ਦੇ ਰੇਮੰਡ ਐਂਥੋਨੀ ਬੰਕਰ ਨੇ 6-5 ਨਾਲ ਨੇੜਲੇ ਫਰਕ ਨਾਲ ਹਰਾਇਆ। 82 ਕਿ. ਗ੍ਰਾ. ਭਾਰ ਵਰਗ ਸ਼੍ਰੇਣੀ ਵਿਚ ਹਰਪ੍ਰੀਤ ਸਿੰਘ ਨੂੰ ਚੈੱਕ ਗਣਰਾਜ ਦੇ ਪੇਤ੍ਰ ਨੋਵਾਕ ਨੇ 7-0 ਨਾਲ ਹਰਾ ਦਿੱਤਾ।


Related News