ਵੱਡੀ ਖ਼ਬਰ : ਹਵਾਈ ਦੁਰਘਟਨਾ ’ਚ ਬ੍ਰਾਜ਼ੀਲ ਦੇ 4 ਫੁੱਟਬਾਲਰਾਂ ਦੀ ਮੌਤ
Monday, Jan 25, 2021 - 05:14 PM (IST)
ਬ੍ਰਾਜ਼ੀਲ - ਕੋਰੋਨਾ ਲਾਗ ਪਾਜ਼ੇਟਿਵ ਹੋਣ ਕਾਰਨ ਟੀਮ ਤੋਂ ਵੱਖ ਹੋ ਕੇ ਯਾਤਰਾ ਕਰ ਰਹੇ ਬ੍ਰਾਜ਼ੀਲ ਦੇ ਫੁੱਟਬਾਲ ਕਲੱਬ ਪਾਲਮਸ ਦੇ 4 ਫੁੱਟਬਾਲਰਾਂ ਦੀ ਹਵਾਈ ਦੁਰਘਟਨਾ ’ਚ ਮੌਤ ਹੋ ਗਈ ਹੈ। ਉੱਤਰੀ ਪ੍ਰਾਂਤ ਟੋਕਾਟਿੰਸ ’ਚ ਇਹ ਜਹਾਜ਼ ਉਡਾਣ ਭਰਨ ਤੋਂ ਕੁਝ ਦੇਰ ਪਹਿਲਾਂ ਰਨਵੇਅ ’ਤੇ ਫਿਸਲ ਗਿਆ ਸੀ। ਇਸ ਦੁਰਘਟਨਾ ਵਿਚ ਪਾਲਮਸ ਕਲੱਬ ਦੇ ਪ੍ਰਧਾਨ ਅਤੇ ਪਾਇਲਟ ਦੀ ਮੌਤ ਹੋ ਗਈ। ਕਲੱਬ ਅਨੁਸਾਰ ਇਹ ਖਿਡਾਰੀ ਵਿਲਾ ਨੋਵਾ ਦੇ ਖ਼ਿਲਾਫ ਮੈਚ ਖੇਡਣ ਲਈ ਗੋਇਨੀਆ ਜਾ ਰਹੇ ਸਨ।
ਕਲੱਬ ਦੇ ਬੁਲਾਰੇ ਇਜ਼ਾਬੇਲਾ ਮਾਰਟਿਨਜ਼ ਨੇ ਐਸੋਸੀਏਟਿਡ ਪ੍ਰੈੱਸ ਨੇ ਕਿਹਾ ਕਿ ਇਹ ਖ਼ਿਡਾਰੀ ਨਿੱਜੀ ਜਹਾਜ਼ ਰਾਂਹੀ ਯਾਤਰਾ ਕਰ ਰਹੇ ਸਨ ਕਿਉਂਕਿ ਉਹ ਕੋਵਿਡ-19 ਪਾਜ਼ੇਟਿਵ ਮਿਲੇ ਸਨ। ਮਾਰਟਿਨਸ ਨੇ ਕਿਹਾ ਕਿ ਐਤਵਾਰ ਉਨ੍ਹਾਂ ਦੇ ਕੁਆਰੰਟਾਈਨ ਦਾ ਆਖ਼ਰੀ ਦਿਨ ਸੀ। ਮਿ੍ਰਤਕਾਂ ਵਿਚ ਕਲੱਬ ਦੇ ਪ੍ਰਧਾਨ ਲੁਕਾਸ ਮੀਰਾ ਅਤੇ ਖਿਡਾਰੀ ਲੁਕਾਸ ਪ੍ਰਾਕਸਡੇਸ, ਗੁਲਰਮੇ ਨੋ, ਰਾਨੁਲੇ ਅਤੇ ਮਾਰਕਸ ਮੋਲਿਨਾਰੀ ਸ਼ਾਮਲ ਹਨ। ਪਾਇਲਟ ਦੀ ਪਛਾਣ ਨਹÄ ਹੋ ਸਕੀ ਹੈ। ਦੋ ਇੰਜਣ ਵਾਲੇ ਇਸ ਜਹਾਜ਼ ਵਿਚ ਪਾਇਲਟ ਸਮੇਤ 6 ਯਾਤਰੀ ਹੀ ਸਵਾਰੀ ਕਰ ਰਹੇ ਸਨ।
ਇਹ ਵੀ ਪੜ੍ਹੋ : ਤਾਲਾਬੰਦੀ ਦਰਮਿਆਨ ਅਰਬਪਤੀਆਂ ਦੀ ਦੌਲਤ 35 ਪ੍ਰਤੀਸ਼ਤ ਵਧੀ, ਗਰੀਬਾਂ ਨੂੰ ਰੋਜ਼ੀ-ਰੋਟੀ ਦੇ ਲਾਲੇ:
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।