ਸਾਬਕਾ ਰੈਸਲਰ ਚਾਈਨਾ ਦੀ ਵੀਡੀਓ ਵਾਇਰਲ, ਮੰਗਣਾ ਚਾਹੁੰਦੀ ਸੀ ਸਭ ਤੋਂ ਮੁਆਫੀ

Saturday, Feb 09, 2019 - 01:44 AM (IST)

ਸਾਬਕਾ ਰੈਸਲਰ ਚਾਈਨਾ ਦੀ ਵੀਡੀਓ ਵਾਇਰਲ, ਮੰਗਣਾ ਚਾਹੁੰਦੀ ਸੀ ਸਭ ਤੋਂ ਮੁਆਫੀ

ਜਲੰਧਰ— ਡਬਲਯੂ. ਡਬਲਯੂ. ਈ. ਨਾਲ ਵਿਵਾਦ ਤੋਂ ਬਾਅਦ ਵਪਾਰਕ ਫਿਲਮਾਂ ਵੱਲ ਰੁਖ ਕਰਨ ਵਾਲੀ ਸਵ. ਰੈਸਲਰ ਚਾਈਨਾ ਦੀ ਇਨ੍ਹਾਂ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਉਹ ਆਪਣੇ ਕੀਤੇ ਦੀ ਸਭ ਤੋਂ ਮੁਆਫੀ ਮੰਗਦੀ ਦਿਸ ਰਹੀ ਹੈ। 
ਉਕਤ ਵੀਡੀਓ ਰਾਬ ਪੋਟਾਇਲੋ ਨਾਮੀ ਇਕ ਵਿਅਕਤੀ ਨੇ ਅਪਲੋਡ ਕੀਤੀ ਹੈ, ਜਿਹੜਾ ਇਨ੍ਹਾਂ ਦਿਨਾਂ 'ਚ ਚਾਈਨਾ ਦੇ ਆਫੀਸ਼ੀਅਲ ਟਵਿਟਰ ਅਕਾਊਂਟ 'ਤੇ ਮੈਨੇਜ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਚਾਈਨਾ ਦੀ ਉਕਤ ਵੀਡੀਓ ਤਦ ਦੀ ਹੈ ਜਦੋਂ ਡਰੱਗ ਓਵਰਡੋਜ਼ ਕਾਰਨ ਉਸ ਦੀ ਸਿਰਫ 46 ਸਾਲ ਦੀ ਉਮਰ 'ਚ ਮੌਤ ਹੋ ਗਈ ਸੀ। ਉਕਤ ਵੀਡੀਓ ਵਿਚ ਚਾਈਨਾ ਤਦ ਦੇ ਡਬਲਯੂ. ਡਬਲਯੂ. ਈ. ਮੈਨੇਜਰ ਵਿੰਸ ਮੈਕਮੇਹਨ ਨੂੰ ਸੰਬੋਧਨ ਕਰਦੇ ਹੋਏ ਆਪਣੇ ਕੀਤੇ 'ਤੇ ਪਛਤਾਉਣ ਦੀ ਗੱਲ ਕਰਦੀ ਦਿਸਦੀ ਹੈ। 
ਜ਼ਿਕਰਯੋਗ ਹੈ ਕਿ 90 ਦੇ ਦਹਾਕੇ 'ਚ ਚਾਈਨਾ ਡਬਲਯੂ. ਡਬਲਯੂ. ਈ. ਵਿਚ ਵੱਡਾ ਨਾਂ ਸੀ ਪਰ ਵਿੰਸ ਮੈਕਮੇਹਨ ਦੇ ਨਾਲ ਹੋਏ ਝਗੜੇ ਤੋਂ ਬਾਅਦ ਉਸ ਨੂੰ ਡਬਲਯੂ. ਡਬਲਯੂ. ਈ. ਤੋਂ ਬਾਹਰ ਕਰ ਦਿੱਤਾ ਗਿਆ ਸੀ। ਹੁਣ ਸੋਸ਼ਲ ਸਾਈਟਸ 'ਤੇ ਰੈਸਲਿੰਗ ਫੈਨਸ ਡਬਲਯੂ. ਡਬਲਯੂ. ਈ. ਤੋਂ ਚਾਈਨਾ ਨੂੰ ਹਾਲ ਆਫ ਫੇਮ ਸਨਮਾਨ ਦੇਣ ਦੀ ਮੰਗ ਕਰ ਰਹੇ ਹਨ, ਅਜਿਹੇ ਵਿਚ ਇਹ ਵੀਡੀਓ ਖੂਬ ਰੀਟਵੀਟ ਹੋ ਰਹੀ ਹੈ। ਉਕਤ ਵੀਡੀਓ ਨੂੰ ਚਾਈਨਾ ਦੇ ਸਾਬਕਾ ਪ੍ਰੇਮੀ ਸੀਨ ਵਾਲਟਮੈਨ ਤੋਂ ਇਲਾਵਾ ਮਾਂ ਜੇਨ ਲਕ ਨੇ ਵੀ ਸ਼ੇਅਰ ਕੀਤਾ ਹੈ। ਜੇਨ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਹੈ ਕਿ ਜਿਵੇਂ ਕਿ ਤੁਸੀਂ ਸਭ ਲੋਕ ਜਾਣਦੇ ਹੋ ਕਿ ਚਾਈਨਾ ਦਾ ਜਨਮ ਦਿਨ ਆਉਣ ਵਾਲਾ ਹੈ। ਇਸ ਲਈ ਮੈਂ ਸਾਰੇ ਰੈਸਲਿੰਗ ਫੈਨਸ ਨੂੰ ਬੇਨਤੀ ਕਰਦੀ ਹਾਂ ਕਿ ਉਹ ਚਾਈਨਾ ਨੂੰ ਉਸ ਦਾ ਬਣਦਾ ਹੱਕ ਦਿਵਾਉਣ।


Related News