ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਮੋਸਲੇ ਦੀ ਸੜਕ ਹਾਦਸੇ ’ਚ ਮੌਤ

Sunday, Feb 07, 2021 - 09:59 PM (IST)

ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਮੋਸਲੇ ਦੀ ਸੜਕ ਹਾਦਸੇ ’ਚ ਮੌਤ

ਬਾਰਬਡੋਸ– ਵੈਸਟਇੰਡੀਜ਼ ਦੇ ਸਾਬਕਾ ਤੂਫਾਨੀ ਗੇਂਦਬਾਜ਼ ਐਜਰਾ ਮੋਸਲੇ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਉਹ 63 ਸਾਲ ਦੇ ਸਨ। ਉਨ੍ਹਾਂ ਨੇ ਵੈਸਟਇੰਡੀਜ਼ ਲਈ ਦੋ ਟੈਸਟ ਤੇ ਨੌ ਵਨ ਡੇ ਮੈਚ ਖੇਡੇ ਸਨ। ਮੋਸਲੇ ਸ਼ਨੀਵਾਰ ਸਵੇਰੇ ਬ੍ਰਿਜਟਾਊਨ ਦੇ ਨੇੜੇ ਏ. ਬੀ. ਸੀ. ਹਾਈਵੇ ’ਤੇ ਸਾਈਕਲ ਰਾਹੀਂ ਜਾ ਰਹੇ ਸਨ ਕਿ ਪਿੱਛੋਂ ਤੇਜ਼ ਰਫਤਾਰ ਨਾਲ ਆਉਂਦੀ ਐੱਸ. ਯੂ. ਵੀ. ਨੇ ਉਸ ਨੂੰ ਬ੍ਰਿਜਟਾਊਨ ਦੇ ਕ੍ਰਾਈਸਟਚਰਚ ਕੋਲ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। 
ਮੋਸਲੇ ਨੇ 32 ਸਾਲ ਦੀ ਉਮਰ ਵਿਚ ਸਾਲ 1989-90 ਵਿਚ ਇੰਗਲੈਂਡ ਵਿਰੁੱਧ ਪੋਰਟ ਆਫ ਸਪੇਨ ਵਿਚ ਆਪਣੇ ਟੈਸਟ ਕਰੀਅਰ ਦਾ ਆਗਾਜ਼ ਕੀਤਾ ਸੀ ਤੇ ਉਸ ਸੀਰੀਜ਼ ਵਿਚ ਦੂਜਾ ਟੈਸਟ ਖੇਡਿਆ ਸੀ। ਇਸ ਤੋਂ ਬਾਅਦ ਉਹ ਫਿਰ ਟੈਸਟ ਮੈਚ ਨਹੀਂ ਖੇਡ ਸਕੇ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News