ਮੌਕਾ ਮਿਲੇ ਤਾਂ ਕੁਝ ਸਾਬਕਾ ਖਿਡਾਰੀ PCB ''ਚ ਟਾਇਲਟ ''ਚ ਵੀ ਕੰਮ ਕਰਨ ਨੂੰ ਤਿਆਰ ਹੋਣਗੇ : ਅਹਿਮਦ
Friday, Jan 18, 2019 - 12:10 AM (IST)

ਕਰਾਚੀ— ਸਾਬਕਾ ਟੈਸਟ ਤੇਜ਼ ਗੇਂਦਬਾਜ਼ ਤਨਵੀਰ ਅਹਿਮਦ ਦਾ ਮੰਨਣਾ ਹੈ ਕਿ ਪਾਕਿਸਤਾਨ ਦੇ ਕੁਝ ਸਾਬਕਾ ਕ੍ਰਿਕਟਰਾਂ ਨੂੰ ਜੇਕਰ ਪਾਕਿਸਤਾਨ ਕ੍ਰਿਕਟ ਬੋਰਡ ਵਿਚ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਟਾਇਲਟ ਵਿਚ ਵੀ ਕੰਮ ਕਰਨ ਨੂੰ ਤਿਆਰ ਹੋਣਗੇ। ਉਸ ਨੇ ਕਿਹਾ ਕਿ ਇਹ ਮੇਰਾ ਨਿੱਜੀ ਵਿਚਾਰ ਹੈ ਪਰ ਇਸ ਵਿਚ ਗਲਤ ਕੀ ਹੈ। ਮੇਰਾ ਮੰਨਣਾ ਹੈ ਕਿ ਕੁਝ ਸਾਬਕਾ ਖਿਡਾਰੀ ਬੋਰਡ ਵਿਚ ਰੋਜ਼ਗਾਰ ਦੇ ਮੌਕੇ ਲਈ ਬਹੁਤ ਹੀ ਬੇਤਾਬ ਹਨ, ਉਹ ਇੱਥੇ ਤੱਕ ਕਿ ਟਾਇਲਟ 'ਚ ਵੀ ਕਰ ਲੈਣਗੇ।