ਵਿਰਾਟ ਨਾਲ ਤੁਲਨਾ ਨੂੰ ਲੈ ਕੇ ਸਾਬਕਾ ਪਾਕਿਸਤਾਨੀ ਕਪਤਾਨ ਨੇ ਬਾਬਰ ਨੂੰ ਦਿੱਤੀ ਖਾਸ ਸਲਾਹ

12/19/2019 6:18:43 PM

ਨਵੀਂ ਦਿੱਲੀ : ਪਾਕਿਸਤਾਨ ਦੀ ਨਵੀਂ ਰਨ ਮਸ਼ੀਨ ਬਾਬਰ ਆਜ਼ਮ ਦੀ ਇੱਛਾ ਕ੍ਰਿਕਟ ਦੇ ਮੈਦਾਨ ਵਿਚ ਵਿਰਾਟ ਕੋਹਲੀ ਦੀ 'ਮਹਾਨਤਾ' ਦੀ ਬਰਾਬਰੀ ਕਰਨਾ ਹੈ। ਹਾਲਾਂਕਿ ਰਿਕਾਰਡਜ਼ ਦੇ ਮਾਮਲੇ ਵਿਚ ਉਹ ਅਜੇ ਭਾਰਤੀ ਕਪਤਾਨ ਤੋਂ ਕਾਫੀ ਪਿੱਛੇ ਹਨ ਪਰ ਪਾਕਿਸਤਾਨ ਦੇ ਸਾਬਕਾ ਕਪਤਾਨ ਜਾਵੇਦ ਮੀਂਆਦਾਦ ਚਾਹੁੰਦੇ ਹਨ ਕਿ ਬਾਬਰ ਵਿਰਾਟ ਕੋਹਲੀ ਨਾਲ ਆਪਣੀ ਤੁਲਨਾ 'ਤੇ ਪਰੇਸ਼ਾਨ ਨਾ ਹੋਣ। ਖੁਦ ਨੂੰ ਕੋਹਲੀ ਦਾ ਫੈਨ ਦੱਸਣ ਵਾਲੇ 24 ਸਾਲਾ ਇਸ ਖਿਡਾਰੀ ਨੇ ਮੀਡੀਆ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਸੀ ਕਿ ਉਸ ਦੀ ਇੱਛਾ ਟੈਸਟ ਅਤੇ ਵਨ ਡੇ ਰੈਂਕਿੰਗ ਵਿਚ ਵਰਲਡ ਦੇ ਨੰਬਰ ਇਕ ਬੱਲੇਬਾਜ਼ ਦੀ ਬਰਾਬਰੀ ਕਰਨਾ ਹੈ।

PunjabKesari

ਮੀਡੀਆ ਨੂੰ ਦਿੱਤੀ ਇੰਟਰਵਿਊ ਵਿਚ ਮੀਂਆਦਾਦ ਨੇ ਬਾਬਰ ਨੂੰ ਕੁਝ ਹਿਦਾਇਤਾਂ ਦਿੱਤੀਆਂ। ਮੀਂਆਦਾਦ ਨੇ ਕਿਹਾ ਕਿ ਬਾਬਰ ਨੇ ਆਈ. ਸੀ. ਸੀ. ਰੈਂਕਿੰਗ ਵਿਚ ਨੰਬਰ 9 'ਤੇ ਹਨ। ਉਹ ਮੁਲਕ ਲਈ ਬਿਹਤਰੀਨ ਪਾਰੀਆਂ ਖੇਡ ਰਹੇ ਹਨ ਪਰ ਮੇਰੀ ਸਲਾਹ ਹੈ ਕਿ ਉਹ ਸਿਰਫ ਸਿਰ ਝੁਕਾ ਕੇ ਬੱਲੇਬਾਜ਼ੀ ਕਰਦੇ ਰਹਿਣ। ਉਸ ਨੂੰ ਇਹ ਸੋਚਣ ਦੀ ਕੋਈ ਜ਼ਰੂਰਤ ਨਹੀਂ ਕਿ ਉਸ ਦੀ ਤੁਲਨਾ ਕਿਸ ਖਿਡਾਰੀ ਨਾਲ ਹੋ ਰਹੀ ਹੈ। ਉਸ ਨੂੰ ਬੋਲਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਹ ਕੰਮ ਉਸਦਾ ਬੱਲਾ ਕਰ ਰਿਹਾ ਹੈ ਅਤੇ ਇਸ 'ਤੇ ਹੀ ਫੋਕਸ ਕਰਨਾ ਚਾਹੀਦਾ ਹੈ। ਮੇਰਾ ਇਹ ਮੰਨਣਾ ਹੈ ਕਿ ਉਸ ਨੂੰ ਟੀ-20 ਵਿਚ ਕਪਤਾਨ ਦੀ ਵਜਾਏ ਉਪ ਕਪਤਾਨ ਬਣਾਇਆ ਜਾਣਾ ਚਾਹੀਦਾ ਹੈ। ਇਸ ਨਾਲ ਬਾਬਰ 'ਤੇ ਦਬਾਅ ਨਹੀਂ ਆਵੇਗਾ। ਪਾਕਿਸਤਾਨ ਨੂੰ ਇਸ ਦਾ ਨੁਕਸਾਨ ਚੁੱਕਣਾ ਪੈ ਸਕਦਾ ਹੈ।

PunjabKesari


Related News