ਮਿਸ ਪੋਲੈਂਡ ਮਾਰਸਲੀਨਾ ਜਵਾਦਜਕਾ ਚਲਾ ਰਹੀ ਹੈ ਟਰੱਕ, ਦੱਸੀ ਇਹ ਵਜ੍ਹਾ

Friday, Dec 13, 2019 - 11:53 AM (IST)

ਮਿਸ ਪੋਲੈਂਡ ਮਾਰਸਲੀਨਾ ਜਵਾਦਜਕਾ ਚਲਾ ਰਹੀ ਹੈ ਟਰੱਕ, ਦੱਸੀ ਇਹ ਵਜ੍ਹਾ

ਸਪੋਰਟਸ ਡੈਸਕ— 2011 'ਚ ਮਿਸ ਪੋਲੈਂਡ ਦਾ ਖਿਤਾਬ ਹਾਸਲ ਕਰ ਚੁੱਕੀ ਮਾਰਸਲੀਨਾ ਜਵਾਦਜਕਾ ਦੀਆਂ ਅੱਜਕਲ ਟਰੱਕ ਚਲਾਉਂਦਿਆਂ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਮਾਰਸਲੀਨਾ ਜਨਵਰੀ 'ਚ ਹੋਣ ਵਾਲੀ ਮਸ਼ਹੂਰ ਡਕਾਰ ਰੈਲੀ 'ਚ ਹਿੱਸਾ ਲੈਣ ਜਾ ਰਹੀ ਹੈ। ਰੈਲੀ 'ਚ ਹਿੱਸਾ ਲੈਣ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਸ ਨੇ ਕਿਹਾ ਕਿ ਮੈਂ ਲੰਬੇ ਸਮੇਂ ਤੋਂ ਟਰੱਕ ਚਲਾਉਣ ਦੇ ਬਾਰੇ 'ਚ ਸੁਪਨਾ ਦੇਖਿਆ ਸੀ ਅਤੇ ਮੈਂ ਇਸਦੇ ਲਈ ਕੁਝ ਮਹੀਨਿਆਂ ਤੋਂ ਟ੍ਰੇਨਿੰਗ ਵੀ ਲੈ ਰਹੀ ਹਾਂ। ਰੈਲੀ 'ਚ ਹਿੱਸਾ ਲੈਣ ਦੀ ਪੇਸ਼ਕਸ਼ ਮਿਲਣ ਤੋਂ ਪਹਿਲਾਂ ਹੀ ਮੈਂ ਇਸ ਨੂੰ ਸ਼ੁਰੂ ਕਰ ਦਿੱਤਾ ਸੀ। 3700 ਮੀਲ ਲੰਬੀ ਇਹ ਰੈਲੀ ਮੋਰੱਕੋ, ਮਾਰਟਾਨੀਆ ਅਤੇ ਸੇਨੇਗਲ ਵਰਗੇ ਦੇਸ਼ਾਂ 'ਚੋਂ ਹੋ ਕੇ ਲੰਘੇਗੀ।PunjabKesari
ਰੈਲੀ ਦੌਰਾਨ ਮਾਰਸਲੀਨਾ ਪੋਲਿਸ਼ ਟੀਮ ਦਾ ਹਿੱਸਾ ਹੋਵੇਗੀ, ਜਿਸ 'ਚ ਜਸੇਕ ਕਜਾਚੋਰ, ਮਾਰੇਕ ਡਾਬ੍ਰੋਵਸਕੀ ਅਤੇ ਗ੍ਰੇਜਗੋਰਜ ਬਾਰਾਨ ਵਰਗੇ ਧਾਕੜ ਜੁੜੇ ਹੋਏ ਹਨ। ਮਾਰਸਲੀਨਾ ਦੀ ਗਰੁੱਪ 'ਚ ਐਂਟਰੀ 'ਤੇ ਬਾਰਾਨ ਨੇ ਕਿਹਾ, ''ਮੈਂ ਰੈਲੀ ਨੂੰ ਕਾਫੀ ਦਿਨਾਂ ਤੋਂ ਦੇਖ ਰਿਹਾ ਹਾਂ। ਤੁਹਾਨੂੰ ਟਰੱਕ 'ਚ ਭਰ ਕੇ ਨਿਸ਼ਚਿਤ ਸਥਾਨ 'ਤੇ ਲਿਆਂਦਾ ਜਾਂਦਾ ਹੈ। ਇਸਦਾ ਮਕਸਦ ਤੁਹਾਨੂੰ  ਰੇਗਿਸਤਾਨ ਦੀਆਂ ਕਠਿਨਾਈਆਂ ਤੋਂ ਰੂ-ਬਰੂ ਕਰਵਾਉਣਾ ਹੁੰਦਾ ਹੈ। ਮੈਨੂੰ ਉਮੀਦ ਹੈ ਕਿ ਮਾਰਸਲੀਨਾ ਰੇਗਿਸਤਾਨ ਨੂੰ ਚੰਗੀ ਤਰ੍ਹਾਂ ਸਮਝੇਗੀ ਅਤੇ ਬਿਹਤਰ ਪ੍ਰਦਰਸ਼ਨ ਕਰੇਗੀ।PunjabKesari
ਜ਼ਿਕਰਯੋਗ ਹੈ ਕਿ ਅਫਰੀਕਾ ਦੀ ਮਸ਼ਹੂਰ ਰੈਲੀ ਨੂੰ 2009 ਤੋਂ ਹੀ ਦੱ. ਅਮੀਰਕਾ 'ਚ ਆਯੋਜਿਤ ਕੀਤਾ ਜਾ ਰਿਹਾ ਹੈ ਕਿਉਂਕਿ ਅਫਰੀਕਾ 'ਚ ਇਸਦੇ ਰੂਟ ਵਾਲੇ ਇਲਾਕਿਆਂ 'ਚ ਅੱਤਵਾਦੀ ਘਟਨਾਵਾਂ ਵੱਧ ਰਹੀਆਂ ਸਨ।PunjabKesariPunjabKesariPunjabKesari


Related News