ਸਾਬਕਾ ਭਾਰਤੀ ਕ੍ਰਿਕਟਰ ਗੰਭੀਰ ਨਵੀਂ ਗੇਮਿੰਗ ਐਪ ਕ੍ਰਿਕਪਲੇ ਨਾਲ ਜੁੜੇ
Tuesday, Apr 16, 2019 - 05:35 PM (IST)

ਨਵੀਂ ਦਿੱਲੀ : 2 ਵਾਰ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨਵੇਂ ਗੇਮਿੰਗ ਐਪ ਕ੍ਰਿਕਪਲੇ ਨਾਲ ਜੁੜ ਗਏ ਹਨ ਜਿਸ ਵਿਚ ਪ੍ਰਸ਼ੰਸਕ ਆਪਣੀ-ਆਪਣੀ ਫੈਂਟੇਸੀ ਟੀਮ ਚੁਣ ਸਕਦੇ ਹਨ। ਕ੍ਰਿਕਪਲੇ ਵਿਚ ਯੂਜ਼ਰਸ ਆਪਣੀ ਸਵਪਨਿਲ ਕ੍ਰਿਕਟ ਟੀਮ ਬਣਾ ਸਕਦੇ ਹਨ ਜੋ ਹੋਰ ਗੇਮਿੰਗ ਐਪ ਵਿਚ ਨਹੀਂ ਹੁੰਦਾ। ਇਸ ਵਿਚ ਫੈਂਟੇਸੀ ਕ੍ਰਿਕਟ ਪ੍ਰਤੀਯੋਗਿਤਾਵਾਂ ਵੀ ਹੋਣਗੀਆਂ। ਕ੍ਰਿਕਪਲੇ ਵਿਚ 5 ਮੇਜਰ ਸਵਰੂਪ ਹੋਣਗੇ ਜਿਸ ਵਿਚ ਫੈਂਟੇਸੀ ਲੀਗ, ਸੁਪਰ ਲੀਗ, ਚੈਲੰਜਰਜ਼ ਲੀਗ, ਹਰ ਰੋਜ਼ ਦੀਆਂ ਭਵਿੱਖਬਾਣੀਆਂ ਸ਼ਾਮਲ ਹਨ।