66 ਸਾਲਾ ਸਾਬਕਾ ਭਾਰਤੀ ਕ੍ਰਿਕਟਰ ਮੁੜ ਬਣਿਆ ਲਾੜਾ, 28 ਸਾਲ ਛੋਟੀ ਕੁੜੀ ਨਾਲ ਰਚਾਇਆ ਵਿਆਹ

Tuesday, May 03, 2022 - 12:52 PM (IST)

66 ਸਾਲਾ ਸਾਬਕਾ ਭਾਰਤੀ ਕ੍ਰਿਕਟਰ ਮੁੜ ਬਣਿਆ ਲਾੜਾ, 28 ਸਾਲ ਛੋਟੀ ਕੁੜੀ ਨਾਲ ਰਚਾਇਆ ਵਿਆਹ

ਕੋਲਕਾਤਾ- ਸਾਬਕਾ ਭਾਰਤੀ ਕ੍ਰਿਕਟਰ ਅਤੇ ਬੰਗਾਲ ਰਣਜੀ ਟੀਮ ਦੇ ਮੌਜੂਦਾ ਕੋਚ ਅਰੁਣ ਲਾਲ ਸੋਮਵਾਰ ਨੂੰ ਦੁਬਾਰਾ ਵਿਆਹ ਦੇ ਬੰਧਨ ਵਿਚ ਬੱਝ ਗਏ। 66 ਸਾਲਾ ਅਰੁਣ ਲਾਲ ਨੇ ਕੋਲਕਾਤਾ ਵਿਚ ਆਪਣੇ ਤੋਂ 28 ਸਾਲ ਛੋਟੀ ਬੁਲਬੁਲ ਸਾਹਾ ਨਾਲ ਵਿਆਹ ਰਚਾਇਆ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਆਪਣੀ ਪਹਿਲੀ ਪਤਨੀ ਰੀਨਾ ਤੋਂ ਤਲਾਕ ਲੈ ਲਿਆ ਹੈ। ਦੱਸਿਆ ਜਾਂਦਾ ਹੈ ਕਿ ਰੀਨਾ ਦੀ ਤਬੀਅਤ ਕਾਫ਼ੀ ਖ਼ਰਾਬ ਹੈ ਅਤੇ ਅਰੁਣ ਲਾਲ ਨੇ ਰੀਨਾ ਦੀ ਇੱਛਾ ਤੋਂ ਬਾਅਦ ਹੀ ਦੂਜਾ ਵਿਆਹ ਰਚਾਇਆ ਹੈ। ਅਰੁਣ ਅਤੇ ਬੁਲਬੁਲ ਕਾਫ਼ੀ ਸਮੇਂ ਤੋਂ ਇਕ-ਦੂਜੇ ਨੂੰ ਜਾਣਦੇ ਹਨ। ਦੋਵਾਂ ਨੇ ਪਿਛਲੇ ਮਹੀਨੇ ਹੀ ਕਥਿਤ ਤੌਰ 'ਤੇ ਮੰਗਣੀ ਕੀਤੀ ਸੀ।

PunjabKesari

ਅਰੁਣ ਲਾਲ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਭਾਰਤ ਲਈ 16 ਟੈਸਟ ਮੈਚ ਖੇਡੇ ਹਨ, ਜਿਸ ਵਿਚੋਂ ਉਨ੍ਹਾਂ ਦੇ ਨਾਮ 729 ਦੌੜਾਂ ਹਨ। ਉਨ੍ਹਾਂ ਨੇ 13 ਵਨਡੇ ਮੈਚਾਂ ਵਿਚ 122 ਦੌੜਾਂ ਬਣਾਈਆਂ ਹਨ। ਅਰੁਣ ਲਾਲ ਨੇ 1982 ਵਿਚ ਅੰਤਰਰਾਸ਼ਟਰੀ ਮੈਚਾਂ ਵਿਚ ਡੈਬਿਊ ਕਰਨ ਦੇ ਬਾਅਦ 1989 ਵਿਚ ਆਪਣਾ ਆਖ਼ਰੀ ਮੈਚ ਖੇਡਿਆ। ਉਥੇ ਹੀ ਮੀਡੀਆ ਰਿਪੋਰਟਾਂ ਮੁਤਾਬਕ 38 ਸਾਲਾ ਬੁਲਬੁਲ ਪੇਸ਼ੇ ਤੋਂ ਅਧਿਆਪਕਾ ਹੈ ਅਤੇ ਉਹ ਕੋਲਕਾਤਾ ਦੇ ਇਕ ਨਿੱਜੀ ਸਕੂਲ ਵਿਚ ਪੜ੍ਹਾਉਂਦੀ ਹੈ।

PunjabKesari


author

cherry

Content Editor

Related News