ਧੋਨੀ ਨੇ ਚੇਨਈ ਦੀ ਵਾਪਸੀ ''ਤੇ ਇੰਝ ਪ੍ਰਗਟਾਈ ਖੁਸ਼ੀ, ਖੁਦ ਨੂੰ ਦਿਖਾਇਆ ''ਲੀਡਰ''

07/15/2017 2:43:54 PM

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਇਨ੍ਹੀਂ ਦਿਨੀਂ ਆਪਣੇ ਨਵੇਂ ਘਰ 'ਚ ਸਮਾਂ ਬਿਤਾ ਰਹੇ ਹਨ। ਵੈਸਟਇੰਡੀਜ਼ ਨਾਲ ਸੀਰੀਜ਼ ਖੇਡਣ ਤੋਂ ਬਾਅਦ ਭਾਰਤੀ ਟੀਮ ਦੇ ਸਾਬਕਾ ਕਪਤਾਨ ਬੁੱਧਵਾਰ ਦੇਰ ਸ਼ਾਮ ਰਾਂਚੀ ਪਹੁੰਚੇ ਸੀ। ਹੁਣ ਉਹ ਸ਼੍ਰੀਲੰਕਾ ਦੌਰੇ 'ਚ ਵਨਡੇ ਸੀਰੀਜ਼ ਖੇਡਣਗੇ। ਧੋਨੀ ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਟ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਘਰ ਦੇ ਬਾਹਰ ਆਪਣੇ ਕੁੱਤੇ ਨੂੰ ਟ੍ਰੇਂਡ ਕਰ ਰਹੇ ਹਨ। ਧੋਨੀ ਨੇ ਜਿਸ ਫੋਟੋ ਨੂੰ ਸ਼ੇਅਰ ਕੀਤਾ ਹੈ, ਉਸ 'ਚ ਉਹ ਪੀਲੇ ਰੰਗ ਦੀ ਟੀ-ਸ਼ਰਟ (ਚੇਨੰਈ ਸੁਪਰ ਕਿੰਗਜ਼ ਵਾਲੀ) 'ਚ ਨਜ਼ਰ ਆ ਰਹੇ ਹਨ, ਜਿਸ 'ਤੇ ਉਨ੍ਹਾਂ ਦਾ ਪਸੰਦੀਦਾ ਨੰਬਰ-7 ਲਿਖਿਆ ਹੋਇਆ ਹੈ, ਅਤੇ ਉਸ ਦੇ ਹੇਠਾਂ 'ਥਾਲਾ' ਲਿਖਿਆ ਹੈ, ਦਰਅਸਲ ਥਾਲਾ ਦਾ ਮਤਲਬ 'ਲੀਡਰ'  ਹੁੰਦਾ ਹੈ। ਉਨ੍ਹਾਂ ਨੂੰ ਇਹ ਨਾਂ ਚੇਨੰਈ ਦੇ ਦਰਸ਼ਕਾਂ ਨੇ ਦਿੱਤਾ ਸੀ। ਪਹਿਲੀ ਵਾਰ ਆਈ. ਪੀ. ਐਲ -2013 ਦੌਰਾਨ ਧੋਨੀ ਨੂੰ ਚੇਨੰਈ ਦੇ ਪ੍ਰਸ਼ੰਸਕਾਂ ਨੇ ਥਾਲਾ ਨਾਂ ਨਾਲ ਪੁਕਾਰਿਆ ਸੀ। ਤਦ ਧੋਨੀ ਨੇ ਇਸ ਦਾ ਖੁਲਾਸਾ ਖੁਦ ਹੀ ਟਵੀਟ ਕਰ ਕੇ ਕੀਤਾ ਸੀ। 
 

 

A post shared by @mahi7781 on


ਦਰਅਸਲ 2 ਸਾਲ ਦੇ ਮੁਅੱਤਲ ਤੋਂ ਬਾਅਦ ਆਈ. ਪੀ. ਐਲ. 2018 'ਚ ਚੇਨੰਈ ਸੁਪਰ ਕਿੰਗਜ਼ ਦੀ ਟੀਮ ਵਾਪਸੀ ਕਰਨ ਜਾ ਰਹੀ ਹੈ। ਸੁਪਰਕਿੰਗਜ਼ ਨੇ ਤਾਂ ਅਜੇ ਤੋਂ ਇਸ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਸੁਪਰ ਕਿੰਗਜ਼ ਨੇ ਦਾਅਵਾ ਕੀਤਾ ਹੈ ਕਿ ਅਜੇ ਵੀ ਉਨ੍ਹਾਂ ਲਈ ਮਹਿੰਦਰ ਸਿੰਘ ਧੋਨੀ ਸਭ ਤੋਂ ਵੱਡਾ ਟੀਚਾ ਹੈ ਅਤੇ ਉਹ ਹੀ ਟੀਮ 'ਚ ਸਭ ਤੋਂ ਅਹਿਮ ਰਹਿਣਗੇ। ਮੰਨਿਆ ਜਾ ਰਿਹਾ ਹੈ ਕਿ ਟੀਮ ਦੇ ਇਸ ਨਜ਼ਰੀਏ ਤੋਂ ਧੋਨੀ ਬਹੁਤ ਖੁਸ਼ ਹੈ ਅਤੇ ਉਨ੍ਹਾਂ ਨੇ ਇਹ ਤਸਵੀਰ ਸ਼ੇਅਰ ਕਰ ਕੇ ਪ੍ਰਸ਼ੰਸਕਾਂ ਨਾਲ ਆਪਣੀ ਖੁਸ਼ੀ ਸ਼ੇਅਰ ਕੀਤੀ ਹੈ।


Related News