ਸਾਬਕਾ ਹਾਕੀ ਕਪਤਾਨ ਨੇ ਪਾਕਿ ਨਾਲ ਖੇਡਣ ਦਾ ਕੀਤਾ ਸਮਰਥਨ

Friday, Mar 01, 2019 - 02:03 AM (IST)

ਸਾਬਕਾ ਹਾਕੀ ਕਪਤਾਨ ਨੇ ਪਾਕਿ ਨਾਲ ਖੇਡਣ ਦਾ ਕੀਤਾ ਸਮਰਥਨ

ਜਲੰਧਰ— ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਭਾਰਤੀ ਕ੍ਰਿਕਟ ਫੈਨਸ ਆਗਾਮੀ ਵਿਸ਼ਵ ਕੱਪ 'ਚ ਪਾਕਿਸਤਾਨ ਨਾਲ ਮੈਚ ਦਾ ਬਾਈਕਾਟ ਕਰਨ ਦੀ ਮੰਗ ਕਰ ਰਹੇ ਹਨ। ਉੱਥੇ ਹੀ ਹਾਕੀ ਟੀਮ ਦੇ ਸਾਬਕਾ ਕਪਤਾਨ ਗੁਰਬਖਸ ਸਿੰਘ ਦਾ ਮੰਨਣਾ ਹੈ ਕਿ ਭਾਰਤੀ ਹਾਕੀ ਟੀਮ ਨੂੰ ਪਾਕਿਸਤਾਨ ਦੇ ਨਾਲ ਖੇਡਣਾ ਚਾਹੀਦਾ। ਸਾਬਕਾ ਕਪਤਾਨ ਨੇ ਕਿਹਾ ਜੂਨ 'ਚ ਹਾਕੀ ਸੀਰੀਜ਼ ਦਾ ਫਾਈਨਲ ਹੈ। ਇੱਥੇ ਟੋਕੀਓ ਓਲੰਪਿਕ ਦਾ ਕੁਆਲੀਫਾਇੰਗ ਟੂਰਨਾਮੈਂਟ ਹੈ। ਪਾਕਿਸਤਾਨ ਇਕ ਮਜ਼ਬੂਤ ਟੀਮ ਹੈ। ਇਸ ਦੌਰਾਨ ਭਾਰਤੀ ਟੀਮ ਪਾਕਿਸਤਾਨ ਨਾਲ ਖੇਡ ਕੇ ਆਪਣੇ ਖੇਡ 'ਚ ਕੋਈ ਸੁਧਾਰ ਕਰ ਸਕਦੀ ਹੈ। ਭਾਰਤੀ ਟੀਮ 'ਚ ਦਮ ਹੈ ਕਿ ਉਹ ਪਾਕਿਸਤਾਨ ਨੂੰ ਹਰਾ ਸਕੀਏ। ਇਸ ਨਾਲ ਭਾਰਤੀ ਟੀਮ ਦੇ ਮੈਂਬਰਾਂ 'ਚ ਨਵੇਂ ਆਤਮਵਿਸ਼ਵਾਸ ਦਾ ਸੰਚਾਰ ਵੀ ਹੋਵੇਗਾ।
ਸਾਬਕਾ ਕਪਤਾਨ ਨੇ ਇਸ ਦੌਰਾਨ ਪੁਲਵਾਮਾ ਹਮਲੇ ਤੋਂ ਬਾਅਦ ਨਵੀਂ ਦਿੱਲੀ ਨਿਸ਼ਾਨੇਬਾਜ਼ੀ ਵਿਸ਼ਵ ਕੱਪ 'ਚ ਪਾਕਿਸਤਾਨ ਦੇ 2 ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਨਹੀਂ ਦੇਣ ਦੇ ਮਾਮਲੇ ਨੂੰ ਵੀ ਸ਼ਰਮਨਾਕ ਦੱਸਿਆ। ਉਨ੍ਹਾਂ ਨੇ ਕਿਹਾ ਕਿ ਨਿਸ਼ਾਨੇਬਾਜ਼ਾਂ ਨੂੰ ਰੋਕਣਾ ਨਹੀਂ ਚਾਹੀਦਾ ਸੀ।


author

Gurdeep Singh

Content Editor

Related News