ਸਾਨੀਆ ਮਿਰਜ਼ਾਂ ਦੇ ਬਚਾਅ ''ਚ ਆਏ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ, ਕਹੀ ਇਹ ਗੱਲ

Thursday, Jun 20, 2019 - 01:57 AM (IST)

ਸਾਨੀਆ ਮਿਰਜ਼ਾਂ ਦੇ ਬਚਾਅ ''ਚ ਆਏ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ, ਕਹੀ ਇਹ ਗੱਲ

ਜਲੰਧਰ— ਕ੍ਰਿਕਟ ਵਿਸ਼ਵ ਕੱਪ 'ਚ ਭਾਰਤੀ ਟੀਮ ਤੋਂ ਲਗਾਤਾਰ 7ਵੀਂ ਹਾਰ 'ਤੇ ਪਾਕਿਸਤਾਨ ਕ੍ਰਿਕਟ ਟੀਮ ਸੋਸ਼ਲ ਮੀਡੀਆ 'ਤੇ ਖੂਬ ਟਰੋਲ ਹੋਈ ਸੀ। ਖਾਸ ਤੌਰ 'ਤੇ ਪਾਕਿਸਤਾਨੀ ਕ੍ਰਿਕਟ ਸ਼ੋਏਬ ਮਲਿਕ ਦੀ ਹੁੱਕਾ ਟੇਬਲ 'ਤੇ ਬੈਠਣ ਦੀ ਇਕ ਤਸਵੀਰ ਬਹੁਤ ਚਰਚਾ 'ਚ ਰਹੀ ਸੀ। ਇਸ ਤਸਵੀਰ ਦੇ ਕਾਰਨ ਲੋਕਾਂ ਨੇ ਸ਼ੋਏਬ ਦੀ ਪਤਨੀ ਸਾਨੀਆ ਮਿਰਜ਼ਾ ਨੂੰ ਵੀ ਖਰੀਆਂ-ਖਰੀਆਂ ਸੁਣਨੀਆਂ ਪਈਆਂ। ਸੋਸ਼ਲ ਮੀਡੀਆ 'ਤੇ ਸਾਨੀਆ ਦੀ ਹੋ ਰਹੀ ਟਰੋਲਿੰਗ ਨੂੰ ਦੇਖ ਕੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਆਖਿਰਕਾਰ ਆਪਣੀ ਚੁੱਪੀ ਤੋੜ ਦਿੱਤੀ ਹੈ।

PunjabKesari
ਅਖਤਰ ਨੇ ਆਪਣੇ ਯੂਟਿਊਬ ਚੈਨਲ 'ਤੇ ਸ਼ੇਅਰ ਕੀਤੀ ਇਕ ਵੀਡੀਓ 'ਚ ਸਾਨੀਆ ਨੂੰ ਬਦਕਿਸਮਤ ਖਾਤੂਨ ਦਾ ਨਾਂ ਦਿੰਦੇ ਹੋਏ ਕਿਹਾ ਕਿ ਉਹ ਇਸ ਬੁਰੇ ਦੌਰ ਤੋਂ ਸਿਰਫ ਇਸ ਲਈ ਗੁਜ਼ਰ ਰਹੀ ਹੈ ਕਿਉਂਕਿ ਪਾਕਿਸਤਾਨ ਦੀ ਟੀਮ ਇਕ ਮੈਚ ਹਾਰ ਗਈ ਹੈ। ਜੇਕਰ ਸ਼ੋਏਬ ਮਲਿਕ ਵਧੀਆ ਪ੍ਰਦਰਸ਼ਨ ਨਹੀਂ ਕਰ ਰਿਹਾ ਤਾਂ ਉਸ ਨੂੰ ਬਾਹਰ ਕਰ ਦਿਓ ਪਰ ਸਾਨੀਆ ਨੂੰ ਇਸ ਮਾਮਲੇ 'ਚ ਇਸ ਤਰ੍ਹਾਂ ਨਾ ਘਸੀਟੋ।

PunjabKesari
ਜ਼ਿਕਰਯੋਗ ਹੈ ਕਿ ਸ਼ੋਏਬ ਅਖਤਰ ਨੇ ਵਿਸ਼ਵ ਕੱਪ 'ਚ ਭਾਰਤ ਤੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਸਰਫਰਾਜ਼ ਅਹਿਮਦ ਦੀ ਖੂਬ ਕਲਾਸ ਲਗਾਈ। ਅਖਤਰ ਨੇ ਸਰਫਰਾਜ਼ ਦੀ ਕਪਤਾਨੀ ਨੂੰ ਬੇਵਕੂਫਾਨਾ ਕਪਤਾਨੀ ਕਰਾਰ ਦਿੱਤਾ ਸੀ। ਅਖਤਰ ਨੇ ਤਿੱਖੇ ਸ਼ਬਦਾਂ 'ਚ ਕਿਹਾ ਸੀ ਕਿ ਜੇਕਰ ਤੁਹਾਨੂੰ ਪਤਾ ਹੈ ਕਿ ਤੁਸੀਂ ਵੱਡਾ ਸਕੋਰ ਨਹੀਂ ਚੇਜ਼ ਕਰ ਸਕਦੇ ਤਾਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਿਉਂ ਚੁਣੀ। ਅਖਤਰ ਤੋਂ ਇਲਾਵਾ ਹੋਰ ਪਾਕਿਸਤਾਨ ਦੇ ਹੋਰ ਕ੍ਰਿਕਟਰਾਂ ਨੇ ਵੀ ਸਰਫਰਾਜ਼ ਦੀ ਕਲਾਸ ਲਗਾਈ ਸੀ।


author

Gurdeep Singh

Content Editor

Related News