ਖੇਡ ਜਗਤ 'ਚ ਸੋਗ ਦੀ ਲਹਿਰ, ਕੋਰੋਨਾ ਅੱਗੇ ਜੰਗ ਹਾਰਿਆ ਇਹ ਸਾਬਕਾ ਕ੍ਰਿਕਟਰ
Thursday, Sep 17, 2020 - 12:52 PM (IST)
ਮੁੰਬਈ : ਮੁੰਬਈ ਦੇ ਸਾਬਕਾ ਕ੍ਰਿਕਟਰ ਸਚਿਨ ਦੇਸ਼ਮੁਖ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਠਾਣੇ ਦੇ ਵੇਦਾਂਤ ਹਸਪਤਾਲ ਵਿਚ ਉਨ੍ਹਾਂ ਨੇ ਮੰਗਲਵਾਰ ਨੂੰ ਆਖ਼ਰੀ ਸਾਹ ਲਏ। ਉਹ 52 ਸਾਲ ਦੇ ਸਨ। ਉਨ੍ਹਾਂ ਦੇ ਦੋਸਤਾਂ ਮੁਤਾਬਕ ਉਨ੍ਹਾਂ ਨੇ ਹਸਪਤਾਲ ਵਿਚ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ ਸੀ, ਜਦੋਂਕਿ ਉਨ੍ਹਾਂ ਨੂੰ ਕਈ ਦਿਨਾਂ ਤੋਂ ਬੁਖ਼ਾਰ ਸੀ। 9 ਦਿਨਾਂ ਦੇ ਬਾਅਦ ਪਤਾ ਲੱਗਾ ਕਿ ਉਨ੍ਹਾਂ ਨੂੰ ਕੋਰੋਨਾ ਹੈ। ਦੇਸ਼ਮੁਖ ਇਕ ਸ਼ਾਨਦਾਰ ਕ੍ਰਿਕਟਰ ਸਨ। ਆਪਣੇ ਜਮਾਨੇ ਵਿਚ ਉਨ੍ਹਾਂ ਨੂੰ ਮੁਂਬਈ ਅਤੇ ਮਹਾਰਾਸ਼ਟਰ ਦੋਵਾਂ ਲਈ ਰਣਜੀ ਟੀਮ ਵਿਚ ਜਗ੍ਹਾ ਮਿਲੀ ਸੀ ਪਰ ਪਲੇਇੰਗ ਇਲੈਵਨ ਵਿਚ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਸੀ।
ਇਹ ਵੀ ਪੜ੍ਹੋ: IPL 2020: ਚਾਹਲ ਦੇ ਗੁਪਤ ਅੰਗ 'ਤੇ ਲੱਗਾ ਡਿਵਿਲਿਅਰਸ ਦਾ ਸ਼ਾਟ, ਪ੍ਰਸ਼ੰਸਕ ਨੇ ਕਿਹਾ- ਹੁਣ ਵਿਆਹ ਕੈਂਸਲ (ਵੀਡੀਓ)
ਇਕ ਅੰਗਰੇਜ਼ੀ ਦੀ ਅਖ਼ਬਾਰ ਨੇ ਉਨ੍ਹਾਂ ਦੇ ਦੋਸਤ ਅਭਿਜੀਤ ਦੇਸ਼ਪਾਂਡੇ ਦੇ ਹਵਾਲੇ ਤੋਂ ਲਿਖਿਆ ਹੈ ਕਿ ਸਚਿਨ ਦੇਸ਼ਮੁਖ ਨੇ ਉਨ੍ਹਾਂ ਦੀ ਕਪਤਾਨੀ ਵਿਚ ਸਾਲ 1986 ਦੇ ਕੂਚ ਵਿਹਾਰ ਟਰਾਫੀ ਵਿਚ ਧਮਾਲ ਮਚਾ ਦਿੱਤਾ ਸੀ। ਪੰਜ ਪਾਰੀਆਂ ਵਿਚ ਉਨ੍ਹਾਂ ਨੇ 3 ਸੈਂਕੜੇ ਲਗਾਏ ਸਨ, ਜਿਸ ਵਿਚ 183, 130 ਅਤੇ 110 ਦੀ ਪਾਰੀ ਸ਼ਾਮਲ ਹੈ। 1990 ਦੇ ਦੌਰ ਵਿਚ ਇੰਟਰ ਯੂਨੀਵਰਸਿਟੀ ਟੂਰਨਾਮੈਂਟ ਵਿਚ ਸਚਿਨ ਦੇਸ਼ਮੁਖ ਨੇ ਧਮਾਲ ਮਚਾ ਦਿੱਤਾ ਸੀ। ਉਨ੍ਹਾਂ ਨੇ ਉਸ ਸਮੇਂ 7 ਮੈਚਾਂ ਵਿਚ 7 ਸੈਂਕੜੇ ਲਗਾਉਣ ਦਾ ਅਨੋਖਾ ਰਿਕਾਰਡ ਬਣਾਇਆ ਸੀ।
ਇਹ ਵੀ ਪੜ੍ਹੋ: ਰਾਹਤ, ਅੱਜ ਮੁੜ ਸਸਤਾ ਹੋਇਆ ਪੈਟਰੋਲ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਨਵੇਂ ਭਾਅ