ਸਾਬਕਾ ਕ੍ਰਿਕਟਰ ਤੇ ਚੋਣਕਾਰ ਮਨਮੋਹਨ ਸੂਦ ਦਾ ਦਿਹਾਂਤ

Tuesday, Jan 21, 2020 - 12:49 AM (IST)

ਸਾਬਕਾ ਕ੍ਰਿਕਟਰ ਤੇ ਚੋਣਕਾਰ ਮਨਮੋਹਨ ਸੂਦ ਦਾ ਦਿਹਾਂਤ

ਨਵੀਂ ਦਿੱਲੀ— ਸਾਬਕਾ ਟੈਸਟ ਬੱਲੇਬਾਜ਼ ਤੇ ਰਾਸ਼ਟਰੀ ਚੋਣਕਾਰ ਮਨਮੋਹਨ ਸੂਦ ਦਾ ਦਿਹਾਂਤ ਹੋ ਗਿਆ ਹੈ। ਉਹ 80 ਸਾਲ ਦਾ ਸੀ। ਉਸ ਦਾ ਐਤਵਾਰ ਨੂੰ ਦਿਹਾਂਤ ਹੋਇਆ ਸੀ। ਸੂਦ ਨੇ ਆਪਣਾ ਪਹਿਲਾ ਪਹਿਲੀ ਸ਼੍ਰੇਣੀ ਮੈਚ ਸਰਵਿਸਿਜ਼ ਵਿਰੁੱਧ 1957 'ਚ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਖੇਡਿਆ ਸੀ, ਜਦਕਿ ਉਸ ਦਾ ਆਖਰੀ ਰਣਜੀ ਮੈਚ ਜੰਮੂ-ਕਸ਼ਮੀਰ ਵਿਰੁੱਧ 1964 'ਚ ਸ਼੍ਰੀਨਗਰ ਵਿਚ ਸੀ। ਉਸ ਨੇ ਆਪਣਾ ਇਕਲੌਤਾ ਟੈਸਟ ਰਿਚੀ ਬੇਨੋ ਦੀ ਕਪਤਾਨੀ ਵਾਲੀ ਆਸਟਰੇਲੀਆਈ ਟੀਮ ਵਿਰੁੱਧ ਮਦਰਾਸ (ਹੁਣ ਚੇਨਈ) ਵਿਚ 1960 'ਚ ਖੇਡਿਆ ਸੀ। ਸੂਦ ਨੇ ਆਪਣੇ ਕਰੀਅਰ 'ਚ ਇਕ ਟੈਸਟ ਤੇ 39 ਪਹਿਲੀ ਸ਼੍ਰੇਣੀ ਮੈਚ ਖੇਡੇ ਸਨ।

 


author

Gurdeep Singh

Content Editor

Related News