ਸਾਬਕਾ ਕਪਤਾਨ ਹੁਸੈਨ ਨੇ ਕਿਹਾ, ਭਾਰਤ ਖ਼ਿਲਾਫ਼ ਇੰਗਲੈਂਡ ਨੂੰ ਘੱਟ ਨਾ ਸਮਝੋ
Saturday, Jan 20, 2024 - 06:57 PM (IST)
ਲੰਡਨ- ਇੰਗਲੈਂਡ ਵਿਰੁੱਧ ਪੰਜ ਟੈਸਟਾਂ ਦੀ ਆਗਾਮੀ ਸੀਰੀਜ਼ ਵਿਚ ਭਾਵੇਂ ਹੀ ਭਾਰਤ ਦਾ ਪੱਲੜਾ ਭਾਰੀ ਹੋਵੇ ਪਰ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਚੌਕਸ ਕੀਤਾ ਹੈ ਕਿ ਇੰਗਲੈਂਡ ਟੀਮ ਨੂੰ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ, ਜਿਸ ਨੇ ‘ਬੈਜਬਾਲ’ ਰਣਨੀਤੀ ਨਾਲ ਹਾਲ ਹੀ ਵਿਚ ਕਾਫੀ ਸਫਲਤਾ ਹਾਸਲ ਕੀਤੀ ਹੈ। ਇੰਗਲੈਂਡ ਨੇ ਬੈਜਬਾਲ ਸ਼ੈਲੀ ਅਪਣਾਉਣ ਤੋਂ ਬਾਅਦ ਤੋਂ ਇਕ ਵੀ ਟੈਸਟ ਲੜੀ ਨਹੀਂ ਗੁਆਈ ਹੈ। ਉੱਥੇ ਹੀ, ਭਾਰਤ ਨੇ 2012-2013 ਤੋਂ ਬਾਅਦ ਤੋਂ ਆਪਣੀ ਧਰਤੀ ’ਤੇ ਕੋਈ ਲੜੀ ਨਹੀਂ ਹਾਰੀ ਹੈ। ਹੁਸੈਨ ਨੇ ਕਿਹਾ,‘‘ਭਾਰਤ ਦਾ ਪਲੜਾ ਭਾਰੀ ਹੈ ਪਰ ਬ੍ਰੈਂਡਨ ਮੈਕਕੁਲਮ ਤੇ ਬੇਨ ਸਟੋਕਸ ਦਾ ਰਿਕਾਰਡ ਸ਼ਾਨਦਾਰ ਹੈ। ਉਨ੍ਹਾਂ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ।’’
ਇਹ ਵੀ ਪੜ੍ਹੋ-ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਨੂੰ ਡੋਨਾਲਡ ਦੀ ਸਲਾਹ, ਘੱਟ ਉਛਾਲ ਵਾਲੀ ਪਿੱਚ 'ਤੇ ਸਟੰਪ 'ਤੇ ਹਰ ਗੇਂਦ ਨੂੰ ਮਾਰੋ
ਉਨ੍ਹਾਂ ਨੇ ਕਿਹਾ, ''ਬੈਜ਼ਬਾਲ ਨੂੰ ਇੰਗਲੈਂਡ 'ਚ ਕਾਫੀ ਸਫਲਤਾ ਮਿਲੀ ਪਰ ਭਾਰਤ ਜਾਂ ਆਸਟ੍ਰੇਲੀਆ ਇਸ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਇਹ ਰੋਮਾਂਚਕ ਕ੍ਰਿਕੇਟ ਹੋਵੇਗਾ ਅਤੇ ਦੇਖਣਾ ਹੋਵੇਗਾ ਕਿ ਇਹ ਟੀਮ ਵਿਸ਼ਵ ਦੀ ਸਰਵਸ਼੍ਰੇਸ਼ਠ ਟੀਮਾਂ ਵਿੱਚੋਂ ਇੱਕ ਭਾਰਤ ਦੇ ਖ਼ਿਲਾਫ਼ ਕਿਵੇਂ ਖੇਡਦੀ ਹੈ।”
ਭਾਰਤੀ ਪਿੱਚਾਂ 'ਤੇ ਸਪਿਨ ਗੇਂਦਬਾਜ਼ਾਂ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ ਜੋ ਰਵਾਇਤੀ ਤੌਰ 'ਤੇ ਸਪਿਨਰਾਂ ਦਾ ਸਮਰਥਨ ਕਰਦੀਆਂ ਹਨ। ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਐਥਰਟਨ ਦਾ ਮੰਨਣਾ ਹੈ ਕਿ ਭਾਰਤੀ ਸਪਿਨਰਾਂ 'ਚ ਜ਼ਿਆਦਾ ਵਿਭਿੰਨਤਾ ਹੈ।
ਇਹ ਵੀ ਪੜ੍ਹੋ- ਡੀਪਫੇਕ ਵੀਡੀਓ ਦਾ ਸ਼ਿਕਾਰ ਹੋਏ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਮੁੰਬਈ ਪੁਲਸ ਨੇ FIR ਕੀਤੀ ਦਰਜ
ਉਨ੍ਹਾਂ ਨੇ ਕਿਹਾ, ''ਰਵਾਇਤੀ ਤੌਰ 'ਤੇ ਭਾਰਤ 'ਚ ਸਪਿਨਰਾਂ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਭਾਰਤ ਕੋਲ ਤੇਜ਼ ਰਫ਼ਤਾਰ ਹਮਲਾ ਵੀ ਚੰਗਾ ਹੈ। ਭਾਰਤ ਦੇ ਚਾਰੇ ਸਪਿਨਰ ਇੰਗਲੈਂਡ ਤੋਂ ਵੱਖਰੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।