ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ ਮੇਅਰ ਨੇ ਪਾਰਟੀ ਛੱਡ ਫੜਿਆ ''AAP'' ਦਾ ਪੱਲਾ
Monday, Dec 09, 2024 - 10:31 PM (IST)
ਜਲੰਧਰ- ਨਗਰ ਨਿਗਮ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ, ਜਦੋਂ ਜਲੰਧਰ ਦੇ ਸਾਬਕਾ ਮੇਅਰ ਜਗਦੀਸ਼ ਰਾਜਾ ਕਾਂਗਰਸ ਛੱਡ 'ਆਮ ਆਦਮੀ ਪਾਰਟੀ' 'ਚ ਸ਼ਾਮਲ ਹੋ ਗਏ ਹਨ।
ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਤੇ ਸ਼ੈਰੀ ਕਲਸੀ ਨੇ ਪਾਰਟੀ 'ਚ ਸ਼ਾਮਲ ਕਰਵਾਇਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਉਨ੍ਹਾਂ ਦੇ 'ਆਪ' 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਚੱਲੀਆਂ ਸਨ, ਪਰ ਉਦੋਂ ਉਨ੍ਹਾਂ ਗੱਲਾਂ 'ਚ ਕੋਈ ਸੱਚ ਨਹੀਂ ਸੀ। ਪਰ ਹੁਣ ਉਹ ਆਪਣੀ ਪਤਨੀ ਸਣੇ ਪਾਰਟੀ ਪ੍ਰਧਾਨ ਦੀ ਮੌਜੂਦਗੀ 'ਚ 'ਆਪ' 'ਚ ਸ਼ਾਮਲ ਹੋ ਗਏ ਹਨ।
ਇਹ ਵੀ ਪੜ੍ਹੋ- ਰੂਸ-ਯੂਕ੍ਰੇਨ ਦੀ ਜੰਗ ਦੌਰਾਨ 'ਮੌਤ ਦੇ ਮੂੰਹ' ਚੋਂ ਨਿਕਲ ਆਇਆ ਨੌਜਵਾਨ, ਬਿਆਨ-ਏ-ਹਾਲ ਸੁਣ ਕੰਬ ਜਾਵੇਗੀ ਰੂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e