ਸਾਬਕਾ ਕਪਤਾਨ ਐਲਨ ਬਾਰਡਰ IPL ਦੇ ਵਿਰੋਧ ''ਚ ਆਏ, ਕਹੀ ਇਹ ਗੱਲ

05/22/2020 9:12:04 PM

ਨਵੀਂ ਦਿੱਲੀ— ਸਾਬਕਾ ਆਸਟਰੇਲੀਆਈ ਕਪਤਾਨ ਐਲਨ ਬਾਰਡਰ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਸਿਰਫ ਪੈਸਾ ਕਮਾਉਣ ਦਾ ਧੰਦਾ ਹੈ ਤੇ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ 'ਤੇ ਇਸ ਨੂੰ ਤਰਜੀਹ ਦੇਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਜੇਕਰ ਆਸਟਰੇਲੀਆ 'ਚ ਟੀ-20 ਵਿਸ਼ਵ ਕੱਪ ਮੁਅੱਤਲ ਹੋ ਜਾਂਦਾ ਹੈ ਤਾਂ ਕੋਵਿਡ-19 ਮਹਾਮਾਰੀ ਦੇ ਚੱਲਦੇ ਹਮੇਸ਼ਾ ਦੇ ਲਈ ਮੁਅੱਤਲ ਹੋਏ ਆਈ. ਪੀ. ਐੱਲ. ਦਾ 13ਵਾਂ ਸੈਸ਼ਨ ਅਕਤੂਬਰ-ਨਵੰਬਰ 'ਚ ਆਯੋਜਿਤ ਕੀਤਾ ਜਾ ਸਕਦਾ ਹੈ। ਬਾਰਡਰ ਨੇ ਇਕ ਪ੍ਰੋਗਰਾਮ 'ਚ ਕਿਹਾ ਕਿ ਮੈਂ ਇਸ ਤੋਂ ਖੁਸ਼ ਨਹੀਂ ਹਾਂ। ਵਿਸ਼ਵ ਸੰਸਥਾ ਦੇ ਟੂਰਨਾਮੈਂਟ ਨੂੰ ਸਥਾਨਕ ਪ੍ਰਤੀਯੋਗਿਤਾ 'ਤੇ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ। ਇਸ ਲਈ ਜੇਕਰ ਵਿਸ਼ਵ ਟੀ-20 ਨਹੀਂ ਹੋ ਸਕਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਆਈ. ਪੀ. ਐੱਲ. ਆਯੋਜਿਤ ਹੋ ਸਕਦਾ ਹੈ। ਮੈਂ ਇਸ ਫੈਸਲੇ 'ਤੇ ਸਵਾਲ ਚੁੱਕਾਂਗਾ, ਇਹ ਸਿਰਫ ਪੈਸਾ ਕਮਾਉਣ ਦਾ ਧੰਦਾ ਹੈ, ਕੀ ਅਜਿਹਾ ਨਹੀਂ ਹੈ?
ਉਨ੍ਹਾਂ ਨੇ ਕਿਹਾ ਕਿ ਵਿਸ਼ਵ ਟੀ-20 ਨੂੰ ਨਿਸ਼ਚਤ ਤੌਰ 'ਤੇ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਘਰੇਲੂ ਬੋਰਡ (ਕ੍ਰਿਕਟ ਆਸਟਰੇਲੀਆ) ਨੂੰ ਆਪਣੇ ਖਿਡਾਰੀਆਂ ਨੂੰ ਆਈ. ਪੀ. ਐੱਲ. 'ਚ ਖੇਡਣ ਜਾਣ ਤੋਂ ਰੋਕਣਾ ਚਾਹੀਦਾ ਹੈ। ਆਸਟਰੇਲੀਆ ਦੇ ਪੈਟ ਕਮਿੰਸ ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਕਮਾਈ 15.50 ਕਰੋੜ ਰੁਪਏ ਕਰਨ ਵਾਲੇ ਗੈਰ ਭਾਰਤੀ ਖਿਡਾਰੀ ਹਨ। ਗਲੇਨ ਮੈਕਸਵੇਲ ਤੇ ਡੇਵਿਡ ਵਾਰਨਰ ਦੇ ਵੀ ਆਪਣੀ ਫ੍ਰੈਂਚਾਇਜ਼ੀ ਨਾਲ ਆਕਰਸ਼ਕ ਸਮਝੌਤੇ ਹਨ। ਬਾਰਡਰ ਜਾਣਦੇ ਹਨ ਕਿ ਵਿਸ਼ਵ ਕ੍ਰਿਕਟ 'ਚ ਭਾਰਤ ਦਾ ਬਹੁਤ ਦਬਦਬਾ ਹੈ ਕਿਉਂਕਿ ਆਸਟਰੇਲੀਆ ਕ੍ਰਿਕਟ ਪ੍ਰੀਸ਼ਦ ਦੇ ਮਾਲੀਆ 'ਚ ਸਭ ਤੋਂ ਜ਼ਿਆਦਾ ਯੋਗਦਾਨ ਕਰਦਾ ਹੈ ਪਰ ਉਨ੍ਹਾਂ ਨੇ ਕਿਹਾ ਕਿ ਜੇਕਰ ਆਈ. ਪੀ. ਐੱਲ. ਨੂੰ ਟੀ-20 ਵਿਸ਼ਵ ਕੱਪ 'ਤੇ ਤਵੱਜੋ ਦਿੱਤੀ ਜਾਂਦੀ ਹੈ ਤਾਂ ਇਹ 'ਗਲਤ ਰਸਤੇ 'ਤੇ ਜਾ ਰਿਹਾ ਹਨ।' ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਾਰੇ ਦਰਵਾਜੇ ਬੰਦ ਹੋ ਜਾਣਗੇ, ਤੁਸੀਂ ਜਾਣਦੇ ਹੋ। ਭਾਰਤ ਖੇਡ ਨੂੰ ਚਲਾ ਰਿਹਾ ਹੈ। ਉਹ ਇਸਦੇ ਬਹੁਤ ਨੇੜੇ ਹੈ ਪਰ ਜੇਕਰ ਤੁਸੀਂ ਗਲੋਬਲ (ਕ੍ਰਿਕਟ) ਆਮਦਨੀ ਦੇ 80 ਫੀਸਦੀ ਹਿੱਸੇ ਦੇ ਜ਼ਿੰਮੇਦਾਰ ਹੋ ਤਾਂ ਜੋ ਵੀ ਹੁੰਦਾ ਹੈ, ਉਸ 'ਚ ਤੁਹਾਡੀ ਗੱਲ ਸੁਣੀ ਜਾਵੇਗੀ ਮੈਨੂੰ ਇਹ ਪਤਾ ਹੈ।


Gurdeep Singh

Content Editor

Related News