ਸਾਬਕਾ ਬੀ. ਸੀ. ਸੀ. ਆਈ. ਪ੍ਰਧਾਨ ਦਾ ਬਿਆਨ- ਧੋਨੀ ਦੇ ਬਿਨਾ ਸੀ. ਐੱਸ. ਕੇ. ਨਹੀਂ, ਸੀ. ਐੱਸ. ਕੇ. ਬਿਨਾ ਧੋਨੀ ਨਹੀਂ
Tuesday, Oct 19, 2021 - 11:16 AM (IST)
ਚੇਨਈ- ਬੀਤੇ ਸਮੇਂ 'ਚ ਚੇਨਈ ਸੁਪਰਕਿੰਗਜ਼ (ਸੀ. ਐੱਸ. ਕੇ.) ਦੀ ਮਾਲਕੀ ਰੱਖਣ ਵਾਲੀ ਕੰਪਨੀ ਇੰਡੀਆ ਸੀਮੇਂਟ ਦੇ ਉਪ ਪ੍ਰਧਾਨ ਤੇ ਪ੍ਰਬੰਧ ਨਿਰਦੇਸ਼ਕ ਐੱਨ. ਸ਼੍ਰੀਨਿਵਾਸਨ ਨੇ ਸੋਮਵਾਰ ਨੂੰ ਕਿਹਾ ਕਿ ਮਹਿੰਦਰ ਸਿੰਘ ਧੋਨੀ ਦੇ ਬਿਨਾ ਸੀ. ਐੱਸ. ਕੇ. ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਹੈ।
ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਸਾਬਕਾ ਪ੍ਰਧਾਨ ਨੇ ਇਸ ਦੇ ਨਾਲ ਹੀ ਕਿਹਾ ਕਿ ਚੇਨਈ ਸੁਪਰ ਕਿੰਗਜ਼ ਦੇ ਬਿਨਾ ਧੋਨੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਹੈ ਜਿਸ ਨਾਲ ਇਸ ਦਿੱਗਜ ਕ੍ਰਿਕਟਰ ਤੇ ਇਸ ਫ੍ਰੈਂਚਾਈਜ਼ੀ ਟੀਮ ਦਰਮਿਆਨ ਡੂੰਘੇ ਰਿਸ਼ਤਿਆਂ ਦਾ ਪਤਾ ਚਲਦਾ ਹੈ। ਧੋਨੀ ਦੀ ਅਗਵਾਈ 'ਚ ਸੀ. ਐੱਸ. ਕੇ. ਹਾਲ ਹੀ 'ਚ ਚੌਥੀ ਵਾਰ ਖ਼ਿਤਾਬ ਜਿੱਤਿਆ।
ਸ਼੍ਰੀਨਿਵਾਸਨ ਨੇ ਆਈ. ਪੀ. ਐੱਲ. ਟਰਾਫ਼ੀ ਦੇ ਨਾਲ ਭਗਵਾਨ ਵੇਂਕਟਾਚਲਾਪਾਤੀ ਦੇ ਮੰਦਰ 'ਚ ਦਰਸ਼ਨ ਕਰਨ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਧੋਨੀ ਸੀ. ਐੱਸ. ਕੇ. ਤੇ ਤਾਮਿਲਨਾਡੂ ਦਾ ਅਹਿਮ ਅੰਗ ਹਨ। ਧੋਨੀ ਦੇ ਬਿਨਾ ਕੋਈ ਸੀ. ਐੱਸ. ਕੇ. ਨਹੀਂ ਤੇ ਸੀ. ਐੱਸ. ਕੇ. ਦੇ ਬਿਨਾ ਧੋਨੀ ਨਹੀਂ ਹੈ। ਸੀ. ਐੱਸ. ਕੇ. ਦੀ ਮਾਲਕੀ 2014 ਤਕ ਇੰਡੀਆ ਸੀਮੇਂਟ ਕੋਲ ਸੀ। ਇਸ ਤੋਂ ਬਾਅਦ ਇਸ ਨੂੰ ਚੇਨਈ ਸੁਪਰ ਕਿੰਗਜ਼ ਕ੍ਰਿਕਟ ਲਿਮਟਿਡ ਨੂੰ ਟਰਾਸਫ਼ਰ ਕਰ ਦਿੱਤਾ ਗਿਆ ਸੀ।