ਫੁੱਟਬਾਲਰ ਪੇਲੇ ਨੇ ਲਗਵਾਇਆ ਕੋਵਿਡ-19 ਟੀਕਾ

Wednesday, Mar 03, 2021 - 01:28 PM (IST)

ਫੁੱਟਬਾਲਰ ਪੇਲੇ ਨੇ ਲਗਵਾਇਆ ਕੋਵਿਡ-19 ਟੀਕਾ

ਸਾਓ ਪਾਓਲੋ (ਭਾਸ਼ਾ) : ਬ੍ਰਾਜ਼ੀਲ ਦੇ ਸਾਬਕਾ ਮਹਾਨ ਫੁੱਟਬਾਲਰ ਪੇਲੇ ਨੂੰ ਮੰਗਲਵਾਰ ਨੂੰ ਕੋਵਿ-19 ਟੀਕਾ ਲੱਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਕਦੇ ਵੀ ਨਾ ਭੁਲਾਇਆ ਜਾਣ ਵਾਲਾ ਦਿਨ ਕਰਾਰ ਦਿੱਤਾ। ਬ੍ਰਾਜ਼ੀਲ ਦੇ 80 ਸਾਲ ਦੇ ਮਹਾਨ ਫੁੱਟਬਾਲਰ ਪੇਲੇ ਨੇ ਆਪਣੇ ਸੋਸ਼ਲ ਮੀਡੀਆ ਚੈਨਲਾਂ ’ਤੇ ਇਸ ਖ਼ਬਰ ਨੂੰ ਸਾਂਝਾ ਕਰਦੇ ਹੋਏ ਤਸਵੀਰ ਵੀ ਪਾਈ, ਜਿਸ ਵਿਚ ਉਨ੍ਹਾਂ ਦੇ ਖੱਬੇ ਹੱਥ ’ਤੇ ਟੀਕਾ ਲਗਾਇਆ ਜਾ ਰਿਹਾ ਹੈ।

PunjabKesari

3 ਵਾਰ ਵਿਸ਼ਵ ਕੱਪ ਜਿੱਤਣ ਵਾਲੀ ਬ੍ਰਾਜ਼ੀਲ ਟੀਮ ਦਾ ਹਿੱਸਾ ਰਹੇ ਪੇਲੇ ਨੇ ਇਹ ਖ਼ੁਲਾਸਾ ਨਹੀਂ ਕੀਤਾ ਕਿ ਉਨ੍ਹਾਂ ਨੂੰ ਇਹ ਟੀਕਾ ਕਿੱਥੇ ਲਗਾਇਆ ਗਿਆ। ਇਕ ਸਾਲ ਪਹਿਲਾਂ ਬ੍ਰਾਜ਼ੀਲ ਵਿਚ ਮਹਾਮਾਰੀ ਦਾ ਕਹਿਰ ਸ਼ੁਰੂਹੋਣ ਨਾਲ ਪੇਲੇ ਸਾਓ ਪਾਓਲੋ ਦੇ ਬਾਹਰ ਗੁਆਰੁਜਾ ਵਿਚ ਆਪਣੇ ਵਿਚ ਰਹਿ ਰਹੇ ਹਨ। ਪੇਲੇ ਨੇ ਟੀਕੇ ਦੀ ਪਹਿਲੀ ਡੋਜ਼ ਲੱਗਣ ਦੇ ਬਾਅਦ ਕਿਹਾ, ‘ਅੱਜ ਦਾ ਦਿਨ ਕਰਦੇ ਨਾ ਭੁਲਾਉਣ ਵਾਲਾ ਹੈ...ਮੈਨੂੰ ਟੀਕਾ ਲੱਗਾ।’ ਉਨ੍ਹਾਂ ਨੇ ਕਿਹਾ, ‘ਮਹਮਾਰੀ ਅਜੇ ਖ਼ਤਮ ਨਹੀਂ ਹੋਈ ਹੈ। ਜੀਵਨ ਨੂੰ ਬਚਾਉਣ ਲਈ ਸਾਨੂੰ ਅਨੁਸ਼ਾਸਨ ਬਣਾਈ ਰੱਖਣਾ ਹੋਵੇਗਾ, ਜਦੋਂ ਤੱਕ ਕਿ ਕਾਫ਼ੀ ਲੋਕ ਟੀਕਾ ਨਹੀਂ ਲਗਾ ਲੈਂਦੇ।’

ਹੁਣ ਤੱਕ ਬ੍ਰਜ਼ੀਲ ਦੀ ਕੁੱਲ ਜਨ ਸੰਖਿਆ ਦੇ ਚਾਰ ਫ਼ੀਸਦੀ ਤੋਂ ਵੀ ਘੱਟ ਲੋਕਾਂ ਦਾ ਟੀਕਾਕਰਨ ਹੋ ਸਕਿਆ ਹੈ। ਕੋਰੋਨਾ ਵਾਇਰਸ ਨਾਲ ਮੌਤਾਂ ਦੇ ਮਾਮਲੇ ਵਿਚ ਬ੍ਰਾਜ਼ੀਲ ਦੂਜੇ ਨੰਬਰ ’ਤੇ ਹੈ। ਇੱਥੇ ਇਸ ਇੰਫੈਕਸ਼ਨ ਨਾਲ ਹੁਣ ਤੱਕ ਲੱਗਭਗ 260000 ਲੋਕਾਂ ਦੀ ਮੌਤ ਹੋ ਚੁੱਕੀ ਹੈ।
 


author

cherry

Content Editor

Related News