ਕਿਊਬਾ ਦੀ ਮਾਡਲ ਨੂੰ ਡੇਟ ਕਰ ਰਿਹੈ ਫੁੱਟਬਾਲਰ ਨੇਮਾਰ

03/02/2020 2:33:08 AM

 ਨਵੀਂ ਦਿੱਲੀ - ਫੁੱਟਬਾਲ ਦੇ ਮੈਦਾਨ 'ਤੇ ਆਪਣੇ ਪੈਰਾਂ ਦਾ ਜਾਦੂ ਬਿਖੇਰਨ ਵਾਲਾ ਧਾਕੜ ਖਿਡਾਰੀ ਨੇਮਾਰ ਅੱਜਕਲ ਫਿਰ ਰੋਮਾਂਸ ਦੇ ਚੱਕਰ ਵਿਚ ਪੈ ਗਿਆ ਹੈ। ਬ੍ਰਾਜ਼ੀਲ ਦਾ ਇਹ ਫੁੱਟਬਾਲਰ ਨਵੀਂ ਗਰਲਫ੍ਰੈਂਡ ਨਤਾਲੀਆ ਬਾਰੂਲਿਚ ਨਾਲ ਪਿਆਰ ਦੀ ਪੀਂਘ ਚੜ੍ਹਾ ਰਿਹਾ ਹੈ। ਪੈਰਿਸ ਸੇਂਟ ਜਰਮਨ ਦਾ 28 ਸਾਲਾ ਨੇਮਾਰ ਤੇ ਕਿਊਬਾ ਦੀ ਮਸ਼ਹੂਰ ਗਾਇਕਾ ਤੇ ਮਾਡਲ ਨਤਾਲੀਆ ਫਿਲਹਾਲ ਡੇਟਿੰਗ ਕਰ ਰਹੇ ਹਨ। ਅਮਰੀਕਾ ਦੇ ਕੈਲੀਫੋਰਨੀਆ ਵਿਚ ਪੈਦਾ ਹੋਈ 28 ਸਾਲਾ ਨਤਾਲੀਆ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਸਿੱਧ ਹੈ ਤੇ ਉਹ ਆਪਣੇ ਪ੍ਰਸ਼ੰਸਕਾਂ ਲਈ ਅਕਸਰ ਹੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari
ਨਤਾਲੀਆ ਦੇ ਇੰਸਟਾਗ੍ਰਾਮ 'ਤੇ ਉਸਦੀਆਂ ਅਜਿਹੀਆਂ ਤਸਵੀਰਾਂ ਹਨ, ਜਿਹੜੀਆਂ ਉਸਦੇ ਪ੍ਰਸ਼ੰਸਕਾਂ ਨੂੰ ਹੋਰ ਦੀਵਾਨਾ ਬਣਾਉਣ ਲਈ ਕਾਫੀ ਹਨ। ਹਾਲ ਹੀ ਵਿਚ ਨਤਾਲੀਆ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਹੋਰ ਹੌਟ ਫੋਟੋ ਪੋਸਟ ਕੀਤੀ ਹੈ, ਜਿਸ ਵਿਚ ਉਹ ਕਾਲੇ ਰੰਗੇ ਦੀ ਸਵਿਮਿੰਗ ਡਰੈੱਸ ਵਿਚ ਹੈ। ਨਤਾਲੀਆ ਇਸ ਤੋਂ ਪਹਿਲਾਂ ਕੋਲੰਬੀਆਈ ਗਾਇਕ ਮਾਲੇਮਾ ਨਾਲ ਡੇਟਿੰਗ ਕਰ ਰਹੀ ਸੀ। ਹਾਲਾਂਕਿ ਉਸ ਸਮੇਂ ਨੇਮਾਰ ਨਾਲ ਉਸਦੀ ਦੋਸਤੀ ਸੀ। ਫਿਰ ਪਿਛਲੇ ਸਾਲ ਉਸਦਾ ਬ੍ਰੇਕਅਪ ਹੋ ਗਿਆ ਤੇ ਨੇਮਾਰ ਨਾਲ ਇੰਸਟਾਗ੍ਰਾਮ 'ਤੇ ਫਲਰਟ ਸ਼ੁਰੂ ਹੋਇਆ। ਦੇਖਦੇ-ਦੇਖਦੇ ਦੋਵਾਂ ਵਿਚਾਲੇ ਇਹ ਰਿਸ਼ਤਾ ਮਜ਼ਬੂਤ ਹੋਣ ਲੱਗਾ। ਇਸੇ ਮਹੀਨੇ ਨੇਮਾਰ ਦੇ ਬਰਥਡੇ 'ਤੇ ਨਤਾਲਆ ਨੇ ਸ਼ੁਭਕਾਮਨਾਵਾਂ ਵੀ ਭੇਜੀਆਂ ਸਨ। ਇਸ ਵਿਚ ਕਿੱਸ ਤੇ ਦਿਲ ਦੀ ਇਮੋਜੀ ਵੀ ਸੀ। ਕੁਝ ਸਾਲ ਪਹਿਲਾਂ ਤਕ ਨੇਮਾਰ ਤੇ ਨਤਾਲੀਆ ਦੋਸਤ ਸਨ ਪਰ ਫਿਰ ਉਨ੍ਹਾਂ  ਦੀ ਦੋਸਤੀ 'ਤੇ ਪਿਆਰ ਦਾ ਰੰਗ ਚੜ੍ਹਨ ਲੱਗਾ। ਨੇਮਾਰ ਨੇ ਆਪਣੇ ਰਿਸ਼ਤੇ ਨੂੰ ਵੱਖਰੇ ਪੱਧਰ 'ਤੇ ਲਿਜਾਣ ਦਾ ਫੈਸਲਾ ਕੀਤਾ। ਉਦੋਂ ਤੋਂ ਦੋਵਾਂ ਵਿਚਾਲੇ ਨੇੜਤਾ ਵਧਣ ਲੱਗੀ।

 

 
 
 
 
 
 
 
 
 
 
 
 
 
 

CIUDAD DE MEXICO! 🇲🇽 ESTOY HACIENDO UN CONCURSO PARA @EDC_MEXICO Estoy regalando DOS PARES de boletos a dos afortunados ganadores para este fin de semana. Tocare en el Dos XX Stage a las 10 de la noche este Domingo. Tendré un invitado especial conmigo para una presentación especial en vivo. 😉🌴🔥 Cómo Ingresar Al Concurso: 1. Debes que estar siguiendo a @ocesa y a mi misma @natalia 2. Etiqueta tus amigos en los comentarios a que quieras llevar. 3. Los ganadores serán anunciado en mis historias este Viernes a las 10 a.m. PST. Descarga la aplicación Insomniac y guárdame en tu horario. 😘💚🤍❤

A post shared by Ναtαlία Bαrulίch 🌹 (@natalia) on Feb 27, 2020 at 4:22pm PST


Gurdeep Singh

Content Editor

Related News