ਖ਼ਰਾਬ ਹੁੰਦਾ ਜਾ ਰਿਹੈ ਪੰਜਾਬ ਦਾ ਮਾਹੌਲ, ਭਗਵੰਤ ਮਾਨ ਦੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ: ਮਜੀਠੀਆ
Tuesday, Mar 24, 2026 - 12:14 PM (IST)
ਚੰਡੀਗੜ੍ਹ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ. ਜੀ. ਪੀ. ਨੂੰ ਘੇਰਿਆ ਹੈ। ਉਨ੍ਹਾਂ ਗੜ੍ਹਦੀਵਾਲਾ ਵਿਚ ਇਕ ਵਪਾਰੀ ਦੇ ਘਰ 'ਤੇ ਹੋਈ ਫ਼ਾਇਰਿੰਗ ਨੂੰ ਲੈ ਕੇ ਆਖਿਆ ਹੈ ਕਿ ਮੁੱਖ ਮੰਤਰੀ ਤੇ ਡੀ. ਜੀ. ਪੀ. ਉਦਯੋਗਿਕ ਵਿਕਾਸ ਲਈ ਜਿਹੜੇ ਸੁਰੱਖਿਅਤ ਮਾਹੌਲ ਦੇ ਦਾਅਵੇ ਕਰ ਰਹੇ ਹਨ, ਉਹ ਹਕੀਕਤ ਤੋਂ ਕੋਹਾਂ ਦੂਰ ਹਨ।
👉 Punjab is facing devastating days, every single day.
— Bikram Singh Majithia (@bsmajithia) March 24, 2026
👉 Yet another businessman caught in the web of extortion. Tax payers suffers daily.
👉 In Garhdiwala, shots were fired at the house of a cloth merchant.
👉 Police have started an investigation, the cause of the incident… pic.twitter.com/KBgpnVjkou
ਸਾਬਕਾ ਕੈਬਨਿਟ ਮੰਤਰੀ ਨੇ ਗੜ੍ਹਦੀਵਾਲਾ ਵਿਚ ਇਕ ਕੱਪੜਾ ਵਪਾਰੀ ਦੇ ਘਰ 'ਤੇ ਹੋਈ ਫ਼ਾਇਰਿੰਗ ਦੀ ਸੀ. ਸੀ. ਟੀ. ਵੀ. ਫੁਟੇਜ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਦਾ ਮਾਹੌਲ ਦਿਨੋ-ਦਿਨ ਖ਼ਰਾਬ ਹੁੰਦਾ ਜਾ ਰਿਹਾ ਹੈ। ਇਕ ਹੋਰ ਵਪਾਰੀ ਵਸੂਲੀ ਦੇ ਜਾਲ ਵਿਚ ਫੱਸ ਗਿਆ। ਟੈਕਸ ਦੇਣ ਵਾਲਿਆਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਗੋਲ਼ੀਬਾਰੀ ਦੇ ਕਾਰਨ ਪਤਾ ਨਹੀਂ ਲੱਗ ਸਕੇ।
ਮਜੀਠੀਆ ਨੇ CM ਮਾਨ 'ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਉਨ੍ਹਾਂ ਨੂੰ 'ਨਾਕਾਮ' ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਤਕ ਆਖ਼ ਦਿੱਤਾ ਤੇ ਪੰਜਾਬ ਦੇ ਡੀ. ਜੀ. ਪੀ. ਨੂੰ 'ਐਡਹਾਕ ਡੀ. ਜੀ. ਪੀ.' ਦੱਸਦਿਆਂ ਕਿਹਾ ਕਿ ਇਨ੍ਹਾਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫ਼ਿਰੌਤੀਆਂ, ਧਮਕੀਆਂ ਤੇ ਫ਼ਿਰ ਕਤਲ, ਇਹ ਸਭ ਕੁਝ ਪੰਜਾਬ ਵਿਚ ਆਮ ਗੱਲ ਵਾਂਗ ਹੋ ਗਏ ਹਨ। ਅਕਾਲੀ ਆਗੂ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਤੇ ਡੀ. ਜੀ. ਪੀ. ਉਦਯੋਗਿਕ ਵਿਕਾਸ ਲਈ ਜਿਹੜੇ ਸੁਰੱਖਿਅਤ ਮਾਹੌਲ ਦੇ ਦਾਅਵੇ ਕਰ ਰਹੇ ਹਨ, ਉਹ ਹਕੀਕਤ ਤੋਂ ਕੋਹਾਂ ਦੂਰ ਹਨ, ਲੋਕਾਂ ਵਿਚ ਡਰ ਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਪੁੱਛਿਆ ਕਿ ਇਹ ਸਭ ਕੁਝ ਕਦੋਂ ਤਕ ਚੱਲੇਗਾ? ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਸਭ ਕੁਝ ਵੇਖ ਰਹੇ ਹਨ।
