''ਫੁੱਟਬਾਲ ਪ੍ਰਸ਼ੰਸਕ ਜ਼ਿਆਦਾ ਰੌਲਾ ਪਾਉਂਦੇ ਨੇ ਜਾਂ ਕ੍ਰਿਕਟ ਦੇ'' IND vs NZ ਮੈਚ ਦੇਖਣ ਨੂੰ ਬਾਅਦ ਦੁਵਿਧਾ ''ਚ ਪਏ ਬੈਕਹਮ

Thursday, Nov 16, 2023 - 05:45 PM (IST)

''ਫੁੱਟਬਾਲ ਪ੍ਰਸ਼ੰਸਕ ਜ਼ਿਆਦਾ ਰੌਲਾ ਪਾਉਂਦੇ ਨੇ ਜਾਂ ਕ੍ਰਿਕਟ ਦੇ'' IND vs NZ ਮੈਚ ਦੇਖਣ ਨੂੰ ਬਾਅਦ ਦੁਵਿਧਾ ''ਚ ਪਏ ਬੈਕਹਮ

ਮੁੰਬਈ— ਦਿੱਗਜ ਫੁੱਟਬਾਲਰ ਡੇਵਿਡ ਬੈਕਹਮ ਬੁੱਧਵਾਰ ਨੂੰ ਇੱਥੇ ਵਾਨਖੇੜੇ ਸਟੇਡੀਅਮ 'ਚ ਜੋਸ਼ੀਲੇ ਮਾਹੌਲ ਦੇਖ ਕੇ ਮਨਮੋਹਕ ਹੋ ਗਏ। ਬੈਕਹਮ ਉਸ ਮੈਚ ਦੇ ਗਵਾਹ ਬਣੇ ਜਿਸ ਵਿਚ ਵਿਰਾਟ ਕੋਹਲੀ ਨੇ ਵਨਡੇ ਵਿਚ ਆਪਣਾ 50ਵਾਂ ਸੈਂਕੜਾ ਲਗਾ ਕੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ, ਮੁਹੰਮਦ ਸ਼ੰਮੀ ਨੇ ਸੱਤ ਵਿਕਟਾਂ ਲੈ ਕੇ ਨਵਾਂ ਭਾਰਤੀ ਰਿਕਾਰਡ ਬਣਾਇਆ ਅਤੇ ਭਾਰਤ ਨੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਫਾਈਨਲ ਵਿਚ ਥਾਂ ਬਣਾਈ। ਜਦੋਂ ਬੈਕਹਮ ਸਚਿਨ ਤੇਂਦੁਲਕਰ ਨਾਲ ਸਟੇਡੀਅਮ 'ਚ ਦਾਖਲ ਹੋਏ ਤਾਂ ਹਜ਼ਾਰਾਂ ਦਰਸ਼ਕਾਂ ਨੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ- 21,500 ਫੁੱਟ ਦੀ ਛਲਾਂਗ ਲਗਾ ਸ਼ੀਤਲ ਮਹਾਜਨ ਬਣੀ ਦੁਨੀਆ ਦੀ ਪਹਿਲੀ ਮਹਿਲਾ, ਬਣਾਇਆ ਨਵਾਂ ਰਿਕਾਰਡ
ਸਟਾਰ ਫੁੱਟਬਾਲਰ ਨੇ ਵਾਨਖੇੜੇ ਦੇ ਮਾਹੌਲ ਨੂੰ ਦੇਖ ਕੇ ਕਿਹਾ, 'ਊਰਜਾ ਨਾਲ ਭਰਪੂਰ, ਉਤਸ਼ਾਹੀ ਅਤੇ ਸ਼ਾਨਦਾਰ।' ਪਰ ਉਹ ਇਹ ਫੈਸਲਾ ਨਹੀਂ ਕਰ ਪਾ ਰਹੇ ਸਨ ਕਿ ਫੁੱਟਬਾਲ ਦੇ ਪ੍ਰਸ਼ੰਸਕ ਜਾਂ ਕ੍ਰਿਕਟ ਪ੍ਰਸ਼ੰਸਕ ਜ਼ਿਆਦਾ ਰੌਲਾ ਪਾਉਂਦੇ ਹਨ। ਉਨ੍ਹਾਂ ਨੇ ਕਿਹਾ, 'ਤੁਸੀਂ ਕੀ ਜਾਣਦੇ ਹੋ? ਮੈਂ ਹਮੇਸ਼ਾ ਫੁੱਟਬਾਲ ਦਾ ਪ੍ਰਸ਼ੰਸਕ ਰਹਾਂਗਾ ਪਰ ਅੱਜ ਇੱਥੇ ਦਾ ਮਾਹੌਲ ਦੇਖ ਕੇ ਮੈਂ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ। ਇੱਥੋਂ ਦਾ ਮਾਹੌਲ ਅਦਭੁੱਤ ਹੈ। ਦਰਸ਼ਕਾਂ ਨੇ ਪੂਰੇ ਮਾਹੌਲ ਨੂੰ ਜੋਸ਼ ਭਰਿਆ ਰੱਖਿਆ ਹੈ ਇਸ ਲਈ ਮੈਂ ਇਸ ਨੂੰ ਲੈ ਕੇ ਨਿਸ਼ਚਿਤ ਨਹੀਂ ਹਾਂ।

ਇਹ ਵੀ ਪੜ੍ਹੋ- ਸੈਮੀਫਾਈਨਲ 'ਚ ਭਾਰਤੀ ਟੀਮ ਨੂੰ ਵੱਡਾ ਝਟਕਾ, ਮਾਸਪੇਸ਼ੀਆਂ 'ਚ ਖਿੱਚ ਕਾਰਨ ਸ਼ੁਭਮਨ ਗਿੱਲ ਹੋਏ ਮੈਦਾਨ ਤੋਂ ਬਾਹਰ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵੀਰਵਾਰ ਨੂੰ ਇਕ ਵੀਡੀਓ ਪੋਸਟ ਕੀਤੀ ਜਿਸ 'ਚ ਬੈਕਹਮ ਨੇ ਕਿਹਾ ਕਿ ਵਾਨਖੇੜੇ ਸਟੇਡੀਅਮ 'ਚ ਅਨੁਭਵ ਨੇ ਉਨ੍ਹਾਂ ਨੂੰ ਰੋਮਾਂਚਿਤ ਕੀਤਾ। ਉਨ੍ਹਾਂ ਨੇ ਕਿਹਾ, 'ਸਟੇਡੀਅਮ 'ਚ ਦਾਖਲ ਹੁੰਦੇ ਹੀ ਮੈਂ ਰੋਮਾਂਚਿਤ ਹੋ ਗਿਆ। ਇਹ ਕੁਝ ਖ਼ਾਸ ਸੀ। ਇਹ ਇਸ ਲਈ ਵੀ ਹੋ ਸਕਦਾ ਹੈ ਕਿਉਂਕਿ ਮੈਂ ਸਚਿਨ ਦੇ ਨਾਲ ਸੀ ਜਿਸ ਨਾਲ ਇਹ ਹੋਰ ਵੀ ਖਾਸ ਬਣ ਗਿਆ। ਪਰ ਮੈਂ ਸਟੇਡੀਅਮ ਦੇ ਅੰਦਰ ਊਰਜਾ ਮਹਿਸੂਸ ਕਰ ਸਕਦਾ ਸੀ।
ਬੈਕਹਮ ਯੂਨੀਸੇਫ ਦੇ ਸਦਭਾਵਨਾ ਅੰਬੈਸਡਰ ਦੇ ਰੂਪ 'ਚ ਭਾਰਤ ਆਏ ਹਨ। ਉਹ 2005 ਤੋਂ ਇਹ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਤੇਂਦੁਲਕਰ ਅਤੇ ਭਾਰਤੀ ਟੀਮ ਦੇ ਖਿਡਾਰੀਆਂ ਦੀ ਮੁਲਾਕਾਤ ਨੂੰ ਬੇਹੱਦ ਖਾਸ ਦੱਸਿਆ। ਉਨ੍ਹਾਂ ਨੇ ਕਿਹਾ, 'ਮੈਂ ਵਿੰਬਲਡਨ 'ਚ ਪਹਿਲੀ ਵਾਰ ਸਚਿਨ ਨੂੰ ਮਿਲਿਆ ਸੀ ਅਤੇ ਉਦੋਂ ਉਨ੍ਹਾਂ ਨੂੰ ਮਿਲਣਾ ਬਹੁਤ ਖਾਸ ਸੀ। ਉਹ ਇੱਕ ਖਾਸ ਵਿਅਕਤੀ ਹੈ। ਇਸ ਲਈ ਉਨ੍ਹਾਂ ਨਾਲ ਕੁਝ ਸਮਾਂ ਉਨ੍ਹਾਂ ਦੇ ਘਰ ਬਿਤਾਉਣਾ ਅਤੇ ਖਿਡਾਰੀਆਂ ਨੂੰ ਮਿਲਣਾ ਬਹੁਤ ਖਾਸ ਰਿਹਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 

 


author

Aarti dhillon

Content Editor

Related News