ਫੁੱਟਬਾਲ : ਪੈਰਿਸ ਸੇਂਟ ਜਰਮਨ ਦੇ 2 ਖਿਡਾਰੀ ਕੋਰੋਨਾ ਪਾਜ਼ੇਟਿਵ
Tuesday, Sep 01, 2020 - 09:20 PM (IST)

ਪੈਰਿਸ- ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਨੇ ਕਿਹਾ ਕਿ ਉਸਦੇ 2 ਖਿਡਾਰੀਆਂ ਨੂੰ ਕੋਰੋਨਾ ਹੋਣ ਦਾ ਸ਼ੱਕ ਹੈ। ਫ੍ਰਾਂਸੀਸੀ ਚੈਂਪੀਅਨ ਟੀਮ ਨੇ ਇਨ੍ਹਾਂ ਖਿਡਾਰੀਆਂ ਦੀ ਪਹਿਚਾਣ ਜ਼ਾਹਰ ਨਹੀਂ ਕੀਤੀ ਹੈ। ਉਨ੍ਹਾਂ ਨੂੰ ਜ਼ਰੂਰੀ ਸਿਹਤ ਪ੍ਰੋਟੋਕਾਲ ਅਪਨਾਉਣ ਦੇ ਲਈ ਕਿਹਾ ਗਿਆ ਹੈ। ਪੀ. ਐੱਸ. ਜੀ. ਨੂੰ ਅੱਠ ਦਿਨ ਪਹਿਲਾਂ ਚੈਂਪੀਅਨਸ ਲੀਗ ਫਾਈਨਲ 'ਚ ਬਾਇਰਨ ਮਿਊਨਿਖ ਦੇ ਹੱਥੋਂ ਹਾਰ ਝੱਲਣੀ ਪਈ ਸੀ। ਉਸ ਨੂੰ 10 ਸਤੰਬਰ ਤੱਕ ਫ੍ਰਾਂਸੀਸੀ ਲੀਗ 'ਚ ਆਪਣੇ ਸੈਸ਼ਨ ਦੀ ਸ਼ੁਰੂਆਤ ਨਹੀਂ ਕਰਨੀ ਹੈ। ਫ੍ਰਾਂਸੀਸੀ ਲੀਗ ਨੇ ਪੀ. ਐੱਸ. ਜੀ. ਦੇ ਆਰਾਮ ਲਈ ਵਾਧੂ ਸਮਾਂ ਦੇਣ ਦੀ ਬੇਨਤੀ ਨੂੰ ਮੰਨ ਲਿਆ ਗਿਆ ਸੀ ਤੇ ਟੀਮ ਦਾ ਲੈਨਜ਼ ਵਿਰੁੱਧ ਪਹਿਲਾ ਮੈਚ ਅਗਲੇ ਹਫਤੇ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।