ਸਿੰਧੂ ਤੇ ਪੁਰਸ਼ ਟੀਮ ’ਤੇ ਫੋਕਸ, ਬੀ. ਏ. ਟੀ. ਸੀ. ’ਚ ਖਿਤਾਬ ਜਿੱਤਣਾ ਚਾਹੇਗਾ ਭਾਰਤ

02/12/2024 7:21:47 PM

ਸ਼ਾਹ ਆਲਮ (ਮਲੇਸ਼ੀਆ), (ਭਾਸ਼ਾ)– ਥਾਮਸ ਕੱਪ ਚੈਂਪੀਅਨ ਭਾਰਤ ਆਪਣੇ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਦਮ ’ਤੇ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ (ਬੀ. ਏ. ਟੀ. ਸੀ.) ਦਾ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗਾ, ਜਿਸ ਵਿਚ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਦੀ ਸੱਟ ਤੋਂ ਬਾਅਦ ਵਾਪਸੀ ਹੋਵੇਗੀ।ਭਾਰਤੀ ਟੀਮ ਨੇ 2022 ਵਿਚ ਥਾਮਸ ਕੱਪ ਜਿੱਤਿਆ ਤੇ ਪਿਛਲੇ ਸਾਲ ਦੀਆਂ ਏਸ਼ੀਆਈ ਖੇਡਾਂ ਵਿਚ ਚਾਂਦੀ ਤਮਗਾ ਹਾਸਲ ਕੀਤਾ ਸੀ। ਟੀਮ ਦੀ ਕੋਸ਼ਿਸ਼ ਇਸ ਮਹਾਦੀਪੀ ਟੂਰਨਾਮੈਂਟ ਦੇ ਫਾਈਨਲ ਤਕ ਪਹੁੰਚਣ ਦੀ ਹੋਵੇਗੀ, ਜਿਸ ਵਿਚ ਉਸ ਨੇ 2016 ਤੇ 2018 ਵਿਚ ਕਾਂਸੀ ਤਮਗਾ ਜਿੱਤਿਆ ਸੀ।

ਭਾਰਤੀ ਪੁਰਸ਼ ਟੀਮ ਨੂੰ ਗਰੁੱਪ-ਏ ਦੇ ਲੀਗ ਮੈਚ ਵਿਚ ਮਜ਼ਬੂਤ ਹਾਂਗਕਾਂਗ ਦਾ ਸਾਹਮਣਾ ਕਰਨਾ ਪਵੇਗਾ, ਜਿਸ ਨਾਲ ਇਹ ਉਸਦੇ ਲਈ ਇੰਨਾ ਆਸਾਨ ਨਹੀਂ ਹੋਵੇਗਾ। ਐੱਚ. ਐੱਸ. ਪ੍ਰਣਯ ਦੀ ਅਗਵਾਈ ਵਿਚ ਭਾਰਤ ਲਕਸ਼ੈ ਸੇਨ ਅਤੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਡਬਲਜ਼ ਜੋੜੀ ਦੇ ਨਾਲ ਟਾਪ-2 ਵਿਚ ਜਗ੍ਹਾ ਬਣਾ ਕੇ ਨਾਕਆਊਟ ਗੇੜ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗਾ। 

ਸਿੰਧੂ ਦੀ ਅਗਵਾਈ ਵਾਲੀ ਮਹਿਲਾ ਟੀਮ ਨੂੰ ਗਰੁੱਪ ‘ਡਬਲਯੂ.’ ਵਿਚ ਸਿਰਫ ਚੀਨ ਨਾਲ ਭਿੜਨਾ ਹੈ ਜਿਹੜੀ ਗਰੁੱਪ ਦੀ ਦੂਜੀ ਟੀਮ ਹੈ, ਜਿਸ ਨਾਲ ਭਾਰਤ ਨੇ ਨਾਕਆਊਟ ਵਿਚ ਆਪਣਾ ਸਥਾਨ ਤੈਅ ਕਰ ਲਿਆ ਹੈ ਪਰ ਮਹਿਲਾ ਟੀਮ ਲਈ ਸਫਰ ਮੁਸ਼ਕਿਲ ਭਰਿਆ ਹੋਵੇਗਾ, ਜਿਸ ਵਿਚ ਸਿੰਧੂ ਤੇ ਦੋ ਡਬਲਜ਼ ਜੋੜੀਆਂ ਤ੍ਰਿਸ਼ਾ ਜੌਲੀ ਤੇ ਗਾਇਤਰੀ ਗੋਪੀਚਦ ਅਤੇ ਅਸ਼ਵਿਨੀ ਪੋਨੱਪਾ ਤੇ ਤਨੀਸਾ ਕ੍ਰਾਸਟੋ ਸ਼ਾਮਲ ਹਨ।  ਸਿੰਧੂ ਲਈ ਇਹ ਟੂਰਨਾਮੈਂਟ ਕਾਫੀ ਅਹਿਮੀਅਤ ਰੱਖਦਾ ਹੈ ਕਿਉਂਕਿ ਉਹ ਪਿਛਲੇ ਸਾਲ ਅਕਤੂਬਰ ਤੋਂ ਖੇਡ ਵਿਚੋਂ ਬਾਹਰ ਹੈ, ਜਿਸ ਨਾਲ ਉਹ ਆਪਣੀ ਮੈਚ ਫਿਟਨੈੱਸ ਦੇਖਣਾ ਚਾਹੇਗੀ ਤੇ ਜ਼ਰੂਰੀ ਆਤਮਵਿਸ਼ਵਾਸ ਹਾਸਲ ਕਰਨਾ ਚਾਹੇਗੀ। ਇਸ 28 ਸਾਲਾ ਖਿਡਾਰੀ ਨੂੰ ਫ੍ਰੈਂਚ ਓਪਨ ਵਿਚ ਗੋਡੇ ਵਿਚ ਸੱਟ ਲੱਗੀ ਸੀ। ਫਿਟਨੈੱਸ ਹਾਸਲ ਕਰਨ ਤੋਂ ਬਾਅਦ ਉਹ ਬੈਂਗਲੁਰੂ ਵਿਚ ‘ਮੈਂਟੋਰ’ ਪ੍ਰਕਾਸ਼ ਪਾਦੂਕੋਣ ਦੇ ਮਾਰਗਦਰਸ਼ਨ ਵਿਚ ਟ੍ਰੇਨਿੰਗ ਵਿਚ ਰੁੱਝੀ ਹੋਈ ਸੀ।


Tarsem Singh

Content Editor

Related News