ਪਹਿਲੀ ਵਾਰ ਜੌਰਡਨ ਨਾਲ ਭਿੜਨ ਨੂੰ ਤਿਆਰ ਭਾਰਤੀ ਫੁੱਟਬਾਲ ਟੀਮ

Friday, Nov 16, 2018 - 11:49 PM (IST)

ਨਵੀਂ ਦਿੱਲੀ-ਭਾਰਤ ਆਪਣੇ ਫੁੱਟਬਾਲ ਇਤਿਹਾਸ ਵਿਚ ਪਹਿਲੀ ਵਾਰ ਜੌਰਡਨ ਨਾਲ ਭਿੜਨ ਜਾ ਰਿਹਾ ਹੈ ਤੇ ਇਹ ਇਤਿਹਾਸਕ ਮੁਕਾਬਲਾ ਸ਼ਨੀਵਾਰ ਨੂੰ ਜੌਰਡਨ ਦੇ ਆਪਣੇ ਸ਼ਹਿਰ ਓਮਾਨ ਵਿਚ ਹੋਵੇਗਾ, ਜਿਸ ਦੇ ਲਈ ਭਾਰਤੀ ਫੁੱਟਬਾਲ ਕੋਚ ਸਟੀਫਨ ਕੋਂਸਟੇਨਟਾਈਨ ਨੇ ਆਪਣੀ 22 ਮੈਂਬਰੀ ਟੀਮ ਐਲਾਨ ਕਰ ਦਿੱਤੀ ਹੈ।
ਜਨਵਰੀ 2019 ਵਿਚ ਸੰਯੁਕਤ ਅਰਬ  ਅਮੀਰਾਤ ਵਿਚ ਹੋਣ ਵਾਲੇ ਏਸ਼ੀਆ ਕੱਪ ਦੀਆਂ ਤਿਆਰੀਆਂ ਦੇ ਸਿਲਸਿਲੇ ਵਿਚ ਇਹ ਮੈਚ ਆਯੋਜਿਤ ਕੀਤਾ ਜਾ ਰਿਹਾ ਹੈ। ਭਾਰਤ ਨੇ ਹਾਲ ਹੀ ਵਿਚ ਪਹਿਲੀ ਵਾਰ ਚੀਨ ਦਾ ਦੌਰਾ ਕੀਤਾ ਸੀ ਤੇ ਅਕਤੂਬਰ ਵਿਚ ਚੀਨ ਨਾਲ ਖੇਡਿਆ ਗਿਆ ਇਹ ਮੁਕਾਬਲਾ ਗੋਲ ਰਹਿਤ ਡਰਾਅ ਰਿਹਾ ਸੀ। 
ਭਾਰਤੀ ਕੋਚ ਸਟੀਫਨ ਕੋਂਸਟੇਨਟਾਈਨ ਨੇ ਜੌਰਡਨ ਵਿਰੁੱਧ ਮੁਕਾਬਲੇ ਨੂੰ ਲੈ ਕੇ ਕਿਹਾ, ''ਜੌਰਡਨ ਵਰਗੀਆਂ ਟੀਮਾਂ ਵਿਰੁੱਧ ਮੁਕਾਬਲੇ ਭਾਰਤੀ ਰਾਸ਼ਟਰੀ ਟੀਮ ਲਈ ਕਾਫੀ ਫਾਇਦੇਮੰਦ ਹੋਣਗੇ। ਅਸੀਂ ਏਸ਼ੀਆ ਕੱਪ ਲਈ ਆਪਣੀਆਂ ਤਿਆਰੀਆਂ ਵਿਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਤੇ ਜੌਰਡਨ ਵਿਰੁੱਧ ਮੁਕਾਬਲੇ ਨਾਲ ਸਾਨੂੰ ਮਦਦ ਮਿਲੇਗੀ। ਜੌਰਡਨ ਇਕ ਚੰਗੀ ਟੀਮ ਹੈ ਤੇ ਉਸਦੇ ਕਈ ਚੰਗੇ ਖਿਡਾਰੀ ਹਨ।''


Related News