ਭਾਰਤ ਤੇ ਬੰਗਲਾਦੇਸ਼ ਦਰਮਿਆਨ ਪਹਿਲਾ ਟੈਸਟ ਮੈਚ ਭਲਕੇ, ਇਕ ਝਾਤ ਇਨ੍ਹਾਂ ਕੁਝ ਖਾਸ ਅੰਕੜਿਆਂ ''ਤੇ
Tuesday, Dec 13, 2022 - 07:50 PM (IST)
ਚਟਗਾਂਵ— ਭਾਰਤ ਤੇ ਬੰਗਲਾਦੇਸ਼ ਦਰਮਿਆਨ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਬੁੱਧਵਾਰ ਨੂੰ ਬੰਗਲਾਦੇਸ਼ ਦੇ ਚਟਗਾਂਵ 'ਚ ਖੇਡਿਆ ਜਾਵੇਗਾ। ਕਈ ਵੱਡੇ ਭਾਰਤੀ ਖਿਡਾਰੀ ਇਸ ਸੀਰੀਜ਼ 'ਚ ਨਹੀਂ ਖੇਡਣਗੇ। ਇਸ ਸੀਰੀਜ਼ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਸਮੇਤ ਮੁਹੰਮਦ ਸ਼ੰਮੀ, ਰਵਿੰਦਰ ਜਡੇਜਾ ਅਤੇ ਜਸਪ੍ਰੀਤ ਬੁਮਰਾਹ ਵਰਗੇ ਦਿੱਗਜ ਖਿਡਾਰੀ ਮੌਜੂਦ ਨਹੀਂ ਹੋਣਗੇ।
ਹੈੱਡ ਟੂ ਹੈੱਡ
ਕੁਲ ਮੈਚ - 11
ਭਾਰਤ ਜਿੱਤਿਆ - 9
ਬੰਗਲਾਦੇਸ਼ ਜਿੱਤਿਆ - 0
ਡਰਾਅ ਮੈਚ - 2
ਇਹ ਵੀ ਪੜ੍ਹੋ : ਇੰਗਲੈਂਡ-ਪਾਕਿ ਮੈਚ ਦੌਰਾਨ ਕੋਹਲੀ ਦੇ ਚਰਚੇ, ਪ੍ਰਸ਼ੰਸਕਾਂ ਨੇ ਪੋਸਟਰ ਵਿਖਾ ਕੀਤੀ ਖ਼ਾਸ ਮੰਗ
ਸੰਭਾਵਿਤ ਟੀਮਾਂ
ਭਾਰਤ : ਕੇ. ਐੱਲ. ਰਾਹੁਲ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ (ਉਪ ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਕੇਐਸ ਭਾਰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਸ਼ਾਰਦੁਲ ਠਾਕੁਰ , ਮੁਹੰਮਦ. ਸਿਰਾਜ, ਉਮੇਸ਼ ਯਾਦਵ, ਅਭਿਮਨਿਊ ਈਸਵਰਨ, ਨਵਦੀਪ ਸੈਣੀ, ਸੌਰਭ ਕੁਮਾਰ ਅਤੇ ਜੈਦੇਵ ਉਨਾਦਕਟ।
ਬੰਗਲਾਦੇਸ਼ : ਨਜਮੁਲ ਹੁਸੈਨ ਸ਼ਾਂਤੋ, ਮਹਿਮੂਦੁਲ੍ਹਾ ਹਸਨ ਜੋਏ, ਮੋਮਿਨੁਲ ਹਕ, ਅਨਮੁਲ ਹੱਕ, ਸ਼ਾਕਿਬ ਅਲ ਹਸਨ (ਕਪਤਾਨ), ਲਿਟਨ ਦਾਸ, ਮੁਸ਼ਫਿਕੁਰ ਰਹੀਮ (ਵਿਕਟਕੀਪਰ), ਮੇਹਿਦੀ ਹਸਨ ਮਿਰਾਜ਼, ਤਾਇਜੁਲ ਇਸਲਾਮ, ਇਬਾਦਤ ਹੁਸੈਨ, ਖਾਲਿਦ ਅਹਿਮਦ, ਸ਼ਰੀਫੁਲ ਇਸਲਾਮ, ਤਸਕੀਨ ਅਹਿਮਦ, ਨੂਰੁਲ ਹਸਨ, ਯਾਸਿਰ ਅਲੀ, ਜ਼ਾਕਿਰ ਹਸਨ, ਰਜਾਉਰ ਰਹਿਮਾਨ ਰਾਜਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।