5 ਜਵਾਲਾਮੁਖੀ ਪਰਬਤਾਂ ਦੀ ਚੜ੍ਹਾਈ ਪੂਰੀ ਕਰਨ ਵਾਲਾ ਪਹਿਲਾ ਭਾਰਤੀ ਬਣਿਆ ਸਤਿਆਰੂਪ
Sunday, Nov 11, 2018 - 11:49 PM (IST)

ਨਵੀਂ ਦਿੱਲੀ- ਭਾਰਤੀ ਪਰਬਤਾਰੋਹੀ ਸਤਿਆਰੂਪ ਸਿਧਾਂਤ ਪਾਪੂਆ ਨਿਊ ਗਿਨੀ 'ਚ ਸਭ ਤੋਂ ਉੱਚੀ ਪਹਾੜੀ ਚੋਟੀ ਮਾਊਂਟ ਗਿਲੁਵੇ ਦੀ ਚੜ੍ਹਾਈ ਕਰਨ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਸਤਿਆਰੂਪ 9 ਨਵੰਬਰ ਨੂੰ ਪਾਪੂਆ ਨਿਊ ਗਿਨੀ 'ਚ 4,367 ਮੀਟਰ ਦੀ ਉਚਾਈ 'ਤੇ ਪੁੱਜਿਆ। ਸਤਿਆਰੂਪ ਹੁਣ ਤੱਕ 7 'ਚੋਂ 5 ਜਵਾਲਾਮੁਖੀ ਚੋਟੀਆਂ ਦੀ ਚੜ੍ਹਾਈ ਕਰ ਚੁੱਕਾ ਹੈ। ਅਗਲੇ ਕੁਝ ਦਿਨਾਂ 'ਚ ਬੰਗਾਲ ਦਾ ਗੌਰਵ ਸਤਿਆਰੂਪ ਪਾਪੂਆ ਨਿਊ ਗਿਨੀ 'ਚ ਨਵੀਂ ਪਹਾੜੀ ਚੋਟੀ ਦੀ ਚੜ੍ਹਾਈ ਸ਼ੁਰੂ ਕਰੇਗਾ। ਸਤਿਆਰੂਪ 5 ਜਵਾਲਾਮੁਖੀ ਪਰਬਤਾਂ ਦੀ ਚੜ੍ਹਾਈ ਪੂਰੀ ਕਰਨ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ।