ਭਾਰਤੀ ਕ੍ਰਿਕਟਰ ਦੀ EX-Wife ਤੇ ਧੀ ਖਿਲਾਫ ਦਰਜ ਹੋਈ FIR

Friday, Jul 18, 2025 - 05:13 PM (IST)

ਭਾਰਤੀ ਕ੍ਰਿਕਟਰ ਦੀ EX-Wife ਤੇ ਧੀ ਖਿਲਾਫ ਦਰਜ ਹੋਈ FIR

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਅਤੇ ਉਨ੍ਹਾਂ ਦੀ ਧੀ ਅਰਸ਼ੀ ਜਹਾਂ ਇੱਕ ਵੱਡੇ ਵਿਵਾਦ ਵਿੱਚ ਫਸ ਗਏ ਹਨ। ਇਹ ਝਗੜਾ ਸ਼ਮੀ ਨਾਲ ਨਹੀਂ ਸਗੋਂ ਉਨ੍ਹਾਂ ਦੇ ਗੁਆਂਢੀ ਨਾਲ ਹੈ। ਇਸ ਦੌਰਾਨ ਹਸੀਨ ਜਹਾਂ ਆਪਣੇ ਗੁਆਂਢੀ ਨਾਲ ਹੱਥੋਪਾਈ ਹੋ ਗਈ। ਜਿਸ ਤੋਂ ਬਾਅਦ ਪੁਲਸ ਨੇ ਹਸੀਨ ਜਹਾਂ ਅਤੇ ਉਨ੍ਹਾਂ ਦੀ ਧੀ ਅਰਸ਼ੀ ਜਹਾਂ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ। ਇਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਰਸ਼ੀ ਹਸੀਨ ਜਹਾਂ ਦੇ ਪਹਿਲੇ ਪਤੀ ਦੀ ਧੀ ਹੈ। 

ਦੱਸ ਦੇਈਏ ਕਿਹਸੀਨ ਜਹਾਂ ਦਾ ਆਪਣੇ ਪਤੀ, ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨਾਲ ਝਗੜਾ ਚੱਲ ਰਿਹਾ ਹੈ। ਇਸ ਕਾਰਨ ਉਹ ਆਪਣੀ ਧੀ ਨਾਲ ਪੱਛਮੀ ਬੰਗਾਲ ਦੇ ਬੀਰਭੂਮ ਵਿੱਚ ਰਹਿ ਰਹੀ ਹੈ। ਹਾਲ ਹੀ ਵਿੱਚ ਕਲਕੱਤਾ ਹਾਈ ਕੋਰਟ ਨੇ ਮੁਹੰਮਦ ਸ਼ਮੀ ਨੂੰ ਘਰ ਦੇ ਖਰਚ ਲਈ ਆਪਣੀ ਪਤਨੀ ਹਸੀਨ ਜਹਾਂ ਅਤੇ ਧੀ ਆਇਰਾ ਨੂੰ ਹਰ ਮਹੀਨੇ ਚਾਰ ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ- ਚੌਥੇ ਟੈਸਟ ਤੋਂ ਪਹਿਲਾਂ ਵਧੀ ਭਾਰਤੀ ਟੀਮ ਦੀ ਚਿੰਤਾ! ਜ਼ਖ਼ਮੀ ਹੋ ਗਿਆ ਇਹ ਧਾਕੜ ਖਿਡਾਰੀ

ਇਹ ਵੀ ਪੜ੍ਹੋ- IND vs ENG: ਗੌਤਮ ਗੰਭੀਰ-ਜਡੇਜਾ ਦੀ ਵਜ੍ਹਾ ਨਾਲ ਲਾਰਡਸ ਟੈਸਟ ਹਾਰੀ 'ਟੀਮ ਇੰਡੀਆ'!

ਕਿਸ ਮਾਮਲੇ 'ਚ ਹੋਇਆ ਵਿਵਾਦ

ਹਸੀਨ ਜਹਾਂ ਆਪਣੀ ਧੀ ਨਾਲ ਜ਼ਮੀਨ ਦੇ ਇੱਕ ਟੁਕੜੇ 'ਤੇ ਨਾਜਾਇਜ਼ ਕਬਜ਼ਾ ਕਰ ਰਹੀ ਸੀ। ਜਦੋਂ ਉਸਦੇ ਗੁਆਂਢੀਆਂ ਨੇ ਇਸਦਾ ਵਿਰੋਧ ਕੀਤਾ ਤਾਂ ਉਸਦੀ ਉਨ੍ਹਾਂ ਨਾਲ ਝੜਪ ਹੋ ਗਈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਹਸੀਨ ਜਹਾਂ ਇੱਕ ਔਰਤ ਨਾਲ ਝਗੜਾ ਕਰ ਰਹੀ ਹੈ। ਇਸ ਮਾਮਲੇ ਵਿੱਚ ਪੁਲਸ ਨੇ ਹਸੀਨ ਜਹਾਂ ਅਤੇ ਉਸਦੀ ਧੀ ਅਰਸ਼ੀ ਜਹਾਂ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨਾਲ ਵਿਵਾਦ ਕਾਰਨ ਹਸੀਨ ਜਹਾਂ ਆਪਣੀ ਧੀ ਆਇਰਾ ਨਾਲ ਲੰਬੇ ਸਮੇਂ ਤੋਂ ਬੀਰਭੂਮ ਵਿੱਚ ਰਹਿ ਰਹੀ ਹੈ। ਇਨ੍ਹਾਂ ਦੋਵਾਂ ਵਿਚਕਾਰ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਹਾਲ ਹੀ ਵਿੱਚ ਕਲਕੱਤਾ ਹਾਈ ਕੋਰਟ ਨੇ ਸ਼ਮੀ ਨੂੰ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ- ਮਸ਼ਹੂਰ ਗਾਇਕ 'ਤੇ ਜਾਨਲੇਵਾ ਹਮਲਾ! ਬਦਮਾਸ਼ਾਂ ਨੇ ਅੰਨ੍ਹੇਵਾਹ ਕੀਤੀ ਫਾਈਰਿੰਗ


author

Rakesh

Content Editor

Related News