ਵਿਰਾਟ-ਧੋਨੀ ਵੱਲੋਂ ਤੋਹਫਾ ਮਿਲਣ ''ਤੇ ਆਸਟਰੇਲੀਆਈ ਕਪਤਾਨ ਫਿੰਚ ਨੇ ਕੀਤਾ ਧੰਨਵਾਦ

Monday, Apr 29, 2019 - 03:49 PM (IST)

ਵਿਰਾਟ-ਧੋਨੀ ਵੱਲੋਂ ਤੋਹਫਾ ਮਿਲਣ ''ਤੇ ਆਸਟਰੇਲੀਆਈ ਕਪਤਾਨ ਫਿੰਚ ਨੇ ਕੀਤਾ ਧੰਨਵਾਦ

ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਆਸਟਰੇਲਆ ਦੀ ਵਨ ਡੇ ਟੀਮ ਦੇ ਕਪਤਾਨ ਐਰੋਨ ਫਿੰਚ ਨੂੰ ਤੋਹਫਾ ਦਿੱਤਾ। ਵਿਰਾਟ ਅਤੇ ਧੋਨੀ ਨੇ ਫਿੰਚ ਨੂੰ ਆਪਣੀ ਜਰਸੀ ਬਤੌਰ ਤੋਹਫਾ ਦਿੱਤੀ। ਫਿੰਚ ਨੇ ਇਸ ਰਾਜ ਤੋਂ ਪਰਦਾ ਚੁੱਕਿਆ ਹੈ ਕਿ ਹਾਲ ਹੀ 'ਚ ਖੇਡੀ ਗਈ ਵਨ ਡੇ ਅਤੇ ਟੀ-20 ਸੀਰੀਜ਼ ਦੌਰਾਨ ਵਿਰਾਟ ਅਤੇ ਧੋਨੀ ਨੇ ਉਸ ਨੂੰ ਆਪਣੀ ਜਰਸੀ ਦਿੱਤੀ। ਫਿੰਚ ਨੇ ਇਸ ਤੋਹਫੇ ਦੀ ਤਾਰੀਫ ਸੋਸ਼ਲ ਮੀਡੀਆ 'ਤੇ ਕੀਤੀ।

PunjabKesari

ਫਿੰਚ ਨੇ ਆਫਣੇ ਇੰਸਟਾਗ੍ਰਾਮ 'ਤੇ ਵਿਰਾਟ ਅਤੇ ਧੋਨੀ ਦੀ ਜਰਸੀ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਫਿੰਚ ਨੇ ਲਿਖਿਆ ਹੈ- ਧੰਨਵਾਦ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ। ਮੈਂ ਕਿਸਮਤ ਵਾਲਾ ਹਾਂ ਕਿ ਪਿਛਲੀ ਸੀਰੀਜ਼ 'ਚ ਤੁਸੀਂ ਦੋਵਾਂ ਨੇ ਮੈਨੂੰ ਤੋਹਫਾ ਦਿੱਤਾ ਹੈ। ਅਸੀਂ ਮੈਦਾਨ 'ਤੇ ਆਪਣੇ ਦੇਸ਼ਾਂ ਲਈ ਸਖਤ ਮੁਕਾਬਲਾ ਕਰਦੇ ਹਾਂ ਪਰ ਅਸੀਂ ਇਕ-ਦੂਜੇ ਦਾ ਸਾਹਮਣਾ ਕਰਦੇ ਹਾਂ। ਮੈਂ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਆਲ-ਟਾਈਮ ਗ੍ਰੇਟ ਮੰਨਦਾ ਹਾਂ। ਮੈਂ ਇਨ੍ਹਾਂ ਦੋਵਾਂ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਇਸ ਦਾ ਮੌਕਾ ਦਿੱਤਾ।


Related News