ਕੋਰੋਨਾ ਵਾਇਰਸ ਦੇ ਵੱਧਦੇ ਖਤਰੇ ਨੂੰ ਦੇਖ FIH ਹਾਕੀ ਪ੍ਰੋ ਲੀਗ ਹੁਣ 17 ਮਈ ਤਕ ਹੋਈ ਮੁਲਤਵੀ

Thursday, Mar 19, 2020 - 06:02 PM (IST)

ਕੋਰੋਨਾ ਵਾਇਰਸ ਦੇ ਵੱਧਦੇ ਖਤਰੇ ਨੂੰ ਦੇਖ FIH ਹਾਕੀ ਪ੍ਰੋ ਲੀਗ ਹੁਣ 17 ਮਈ ਤਕ ਹੋਈ ਮੁਲਤਵੀ

ਸਪੋਰਟਸ ਡੈਸਕ— ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੇ ਆਪਣੀ ਪ੍ਰੋ ਹਾਕੀ ਲੀਗ ਨੂੰ ਕੋਰੋਨਾ ਵਾਇਰਸ ਦੇ ਖਤਰੇ ਦੇ ਕਾਰਨ ਪਹਿਲਾਂ 15 ਅਪ੍ਰੈਲ ਤੱਕ ਮੁਲਤਵੀ ਕੀਤਾ ਸੀ ਪਰ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਉਸ ਨੇ ਪ੍ਰੋ ਲੀਗ ਨੂੰ ਹੁਣ 17 ਮਈ ਤਕ ਲਈ ਮੁਲਤਵੀ ਕਰ ਦਿੱਤਾ ਹੈ।

PunjabKesari

ਐੱਫ. ਆਈ. ਐੱਚ ਨੇ ਵਰਲਡ ਸਿਹਤ ਸੰਗਠਨ ਦੇ ਮਸ਼ਵਰੇ ਅਤੇ ਹੋਰ ਦੇਸ਼ਾਂ ਵਲੋਂ ਕੋਰੋਨਾ ਨੂੰ ਲੈ ਕੇ ਚੁੱਕੇ ਗਏ ਕਦਮਾਂ ਦੇ ਮੱਦੇਨਜ਼ਰ ਅਤੇ ਸਾਰੇ ਰਾਸ਼ਟਰੀ ਸੰਘਾਂ ਦੇ ਸਹਿਯੋਗ ਨਾਲ ਪ੍ਰੋ ਲੀਗ ਦਾ ਪਿੱਛੇ ਪਾਉਣਾ 15 ਅਪ੍ਰੈਲ ਤੋਂ ਵੱਧਾ ਕੇ 17 ਮਈ ਤਕ ਕਰਨ ਦਾ ਫੈਸਲਾ ਕੀਤਾ ਹੈ। ਐੱਫ. ਆਈ. ਐੱਚ. ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰ ਕਿਹਾ ਕਿ 17 ਮਈ ਤਕ ਕੋਈ ਮੈਚ ਨਹੀਂ ਹੋਵੇਗਾ ਅਤੇ ਐੱਫ. ਆਈ. ਐੱਚ ਹਾਲਾਤ ’ਤੇ ਲਗਾਤਾਰ ਨਜ਼ਰ ਰੱਖੇਗਾ।


author

Davinder Singh

Content Editor

Related News