ਐਫ. ਆਈ. ਐਚ. ਹਾਕੀ ਕੁਆਲੀਫਾਇਰ : ਇਟਲੀ ਨੇ ਸ਼ੂਟਆਊਟ ਵਿੱਚ ਚਿਲੀ ਨੂੰ ਹਰਾਇਆ
Thursday, Jan 18, 2024 - 04:35 PM (IST)

ਰਾਂਚੀ, (ਭਾਸ਼ਾ)- ਇਟਲੀ ਨੇ ਵੀਰਵਾਰ ਨੂੰ ਐਫ. ਆਈ. ਐਚ. ਮਹਿਲਾ ਹਾਕੀ ਓਲੰਪਿਕ ਕੁਆਲੀਫਾਇਰ ਵਿੱਚ ਚਿਲੀ ਨੂੰ ਸ਼ੂਟਆਊਟ ਵਿੱਚ 2-1 ਨਾਲ ਹਰਾ ਕੇ ਪੰਜਵੇਂ ਸਥਾਨ ਦੇ ਵਰਗੀਕਰਣ ਮੈਚ ਵਿੱਚ ਜਗ੍ਹਾ ਬਣਾਈ। ਪੰਜਵੇਂ ਤੋਂ ਅੱਠਵੇਂ ਸਥਾਨ ਲਈ ਹੋਏ ਇਸ ਵਰਗੀਕਰਣ ਮੈਚ ਵਿੱਚ ਨਿਰਧਾਰਿਤ ਸਮੇਂ ਤੱਕ ਸਕੋਰ 2-2 'ਤੇ ਬਰਾਬਰ ਸੀ। ਚਿਲੀ ਲਈ ਫਰਾਂਸਿਸਕਾ ਤਾਲਾ ਨੇ 13ਵੇਂ ਮਿੰਟ ਵਿੱਚ ਮੈਦਾਨੀ ਗੋਲ ਕੀਤਾ। ਇਟਲੀ ਨੇ ਸੱਤ ਮਿੰਟ ਬਾਅਦ ਐਂਟੋਨੇਲਾ ਬਰੂਨੀ ਰਾਹੀਂ ਬਰਾਬਰੀ ਕਰ ਲਈ। ਇਟਲੀ ਦੀ ਟੀਮ ਨੇ 24ਵੇਂ ਮਿੰਟ 'ਚ ਫੈਡਰਿਕਾ ਕਾਰਟਾ ਦੇ ਗੋਲ 'ਤੇ ਬੜ੍ਹਤ ਬਣਾ ਲਈ। ਅੰਤਮ ਸੀਟੀ ਵੱਜਣ ਤੋਂ ਸੱਤ ਮਿੰਟ ਪਹਿਲਾਂ ਚਿਲੀ ਲਈ ਪੌਲਾ ਵਾਲਡੀਵੀਆ ਨੇ ਬਰਾਬਰੀ ਵਾਲਾ ਗੋਲ ਕੀਤਾ। ਸ਼ੂਟਆਊਟ ਵਿੱਚ ਇਟਲੀ ਲਈ ਮਾਰੀਆ ਈਨਾਉਡੀ ਅਤੇ ਕਾਰਟਾ ਨੇ ਗੋਲ ਕੀਤੇ ਜਦਕਿ ਚਿਲੀ ਲਈ ਡੋਮੇਨਿਕਾ ਅਨਾਨੀਆ ਨੇ ਗੋਲ ਕੀਤੇ।