FIFA World Cup : ਹਾਰ ਕੇ ਵੀ ਜਾਪਾਨ ਦੀ ਟੀਮ ਨੇ ਜਿੱਤ ਲਏ ਲੋਕਾਂ ਦੇ ਦਿਲ, ਲਿਖਿਆ ''ਥੈਂਕ ਯੂ'' ਨੋਟ

Tuesday, Jul 03, 2018 - 04:10 PM (IST)

FIFA World Cup : ਹਾਰ ਕੇ ਵੀ ਜਾਪਾਨ ਦੀ ਟੀਮ ਨੇ ਜਿੱਤ ਲਏ ਲੋਕਾਂ ਦੇ ਦਿਲ, ਲਿਖਿਆ ''ਥੈਂਕ ਯੂ'' ਨੋਟ

ਨਵੀਂ ਦਿੱਲੀ (ਬਿਊਰੋ)— 'ਫੀਫਾ ਵਰਲਡ ਕੱਪ 2018' 'ਚ ਕੱਲ ਰਾਤ ਜਾਪਾਨ ਦੀ ਬੈਲਜੀਅਮ ਹੱਥੋਂ ਕਰਾਰੀ ਹਾਰ ਹੋਈ। ਮੈਚ 'ਚ ਜਾਪਾਨ 2-0 ਨਾਲ ਅੱਗੇ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਬੈਲਜੀਅਮ ਹੱਥੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਹਾਰਨ ਤੋਂ ਬਾਅਦ ਜਾਪਾਨ ਨੇ ਸਟੇਡੀਅਮ 'ਚ ਮੌਜੂਦ ਦਰਸ਼ਕਾਂ ਦਾ ਧੰਨਵਾਦ ਕੀਤਾ, ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। 


ਜਾਪਾਨ ਦੀ ਹਾਰ ਤੋਂ ਉਨ੍ਹਾਂ ਦੇ ਫੈਨਜ਼ ਦੁਖੀ ਸਨ ਪਰ ਟੀਮ ਮੈਂਬਰਾਂ ਨੇ ਮੈਚ ਖਤਮ ਹੋਣ ਤੋਂ ਬਾਅਦ ਜਿਸ ਢੰਗ ਨਾਲ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ, ਉਸ ਨਾਲ ਉਨ੍ਹਾਂ ਦੇ ਫੈਨਜ਼ ਦੇ ਚਿਹਰੇ ਵੀ ਖਿੜ ਗਏ।

ਜਾਪਾਨ ਨੇ ਇਸ ਤੋਂ ਬਾਅਦ ਲਾਕਰ ਰੂਮ ਦੀ ਸਫਾਈ ਕੀਤੀ ਤੇ ਰੂਸ ਲਈ ਇਕ 'ਥੈਂਕ ਯੂ' ਨੋਟ ਲਿਖਿਆ। ਉਥੇ ਜਾਪਾਨ ਦੇ ਫੈਨਜ਼ ਨੇ ਮੈਚ ਖਤਮ ਹੋਣ ਤੋਂ ਬਾਅਦ ਸਟੇਡੀਅਮ ਸਾਫ ਕੀਤਾ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜਾਪਾਨ ਦੇ ਫੈਨਜ਼ ਨੇ ਸਟੇਡੀਅਮ ਸਾਫ ਕੀਤਾ ਹੋਵੇ, ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਸਟੇਡੀਅਮ ਸਾਫ ਕਰਦੇ ਦੇਖਿਆ ਜਾ ਚੁੱਕਾ ਹੈ।

ਜਾਪਾਨ ਦੀ ਟੀਮ ਭਾਵੇਂ ਮੈਚ ਹਾਰ ਗਈ ਹੋਵੇ ਪਰ ਉਨ੍ਹਾਂ ਦੇ ਇਸ ਕੰਮ ਨੇ ਸਾਡੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ।

 


Related News