ਫੀਫਾ ਵਰਲਡ ਕੱਪ : ਅੱਜ ਪੁਰਤਗਾਲ ਅਤੇ ਉਰੂਗਵੇ ਵਿਚਾਲੇ ਹੋਵੇਗਾ ਦਿਲਚਸਪ ਮੁਕਾਬਲਾ

Saturday, Jun 30, 2018 - 11:07 AM (IST)

ਫੀਫਾ ਵਰਲਡ ਕੱਪ : ਅੱਜ ਪੁਰਤਗਾਲ ਅਤੇ ਉਰੂਗਵੇ ਵਿਚਾਲੇ ਹੋਵੇਗਾ ਦਿਲਚਸਪ ਮੁਕਾਬਲਾ

ਰੂਸ— ਦੁਨੀਆ ਦੇ ਸਰਵਸ਼੍ਰੇਸ਼ਠ ਸਟ੍ਰਾਈਕਰਾਂ 'ਚੋਂ ਇਕ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਅਤੇ ਉਰੂਗਵੇ ਦੇ ਖਤਰਨਾਕ ਸਟ੍ਰਾਈਕਰ ਲੁਈਸ ਸੁਆਰੇਜ ਦੀ ਟੱਕਰ ਸ਼ਨੀਵਾਰ ਨੂੰ ਹੋਣ ਵਾਲੇ ਫੀਫਾ ਵਿਸ਼ਵ ਕੱਪ ਦੇ ਦੂਜੇ ਰਾਊਂਡ 16 ਮੁਕਾਬਲੇ ਦਾ ਫੈਸਲਾ ਕਰੇਗੀ। ਪੁਰਤਗਾਲ ਅਤੇ ਉਰੂਗਵੇ ਵਿਚਾਲੇ ਮੁਕਾਬਲੇ ਦੇ ਜੇਤੂ ਦਾ ਕੁਆਰਟਰਫਾਈਨਲ 'ਚ ਸਾਹਮਣਾ ਫਰਾਂਸ ਅਤੇ ਅਤੇ ਅਰਜਨਟੀਨਾ ਦੇ ਵਿਚਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ। 
PunjabKesari
ਹਾਲਾਂਕਿ ਦੋਹਾਂ ਟੀਮਾਂ ਨੂੰ ਆਪਣੇ ਮੁਕਾਬਲੇ ਦੀ ਸ਼ੁਰੂਆਤ ਦੀ ਸੀਟੀ ਵੱਜਣ ਤੋਂ ਪਹਿਲਾਂ ਪਤਾ ਲਗ ਜਾਵੇਗਾ ਕਿ ਉਨ੍ਹਾਂ ਦਾ ਮੁਕਾਬਲਾ ਕਿਸ ਟੀਮ ਨਾਲ ਹੋਵੇਗਾ। ਗਰੁੱਪ-ਬੀ 'ਚ ਸਪੇਨ ਦੇ ਬਾਅਦ ਦੂਜੇ ਸਥਾਨ 'ਤੇ ਰਹੀ ਯੂਰਪੀ ਚੈਂਪੀਅਨ ਪੁਰਤਗਾਲ ਦਾ ਸਾਹਮਣਾ ਗਰੁੱਪ ਏ ਦੀ ਚੋਟੀ ਦੀ ਟੀਮ ਦੇ ਨਾਲ ਹੈ ਜਿਸ ਨੇ ਆਪਣੇ ਤਿੰਨੇ ਮੈਚਾਂ 'ਚ ਜਿੱਤ ਦਰਜ ਕੀਤੀ ਹੈ। ਰੀਅਲ ਮੈਡ੍ਰਿਡ ਕਲੱਬ ਤੋਂ ਖੇਡਣ ਵਾਲੇ ਫਾਰਵਰਡ ਰੋਨਾਲਡੋ ਨੇ ਪੁਰਤਗਾਲ ਦੇ ਪੰਜ 'ਚੋਂ 4 ਗੋਲ ਕੀਤੇ ਹਨ ਜਦਕਿ ਸੁਆਰੇਜ ਨੇ ਸਾਊਦੀ ਅਰਬ ਅਤੇ ਰੂਸ ਦੇ ਖਿਲਾਫ ਗੋਲ ਦਾਗੇ। ਦੋ ਵਾਰ ਦੀ ਸਾਬਕਾ ਚੈਂਪੀਅਨ ਉਰੂਗਵੇ ਨੇ ਆਪਣੇ ਤਿੰਨੇ ਮੈਚ ਜਿੱਤੇ ਹਨ ਜਿਸ 'ਚ ਮੇਜ਼ਬਾਨ ਰੂਸ 'ਤੇ ਮਿਲੀ 3-0 ਦੀ ਜਿੱਤ ਵੀ ਸ਼ਾਮਲ ਹੈ।


Related News