FIFA World Cup : ਓਪਨਿੰਗ ਸੈਰੇਮਨੀ ''ਚ ਗਾਇਕ ਰੌਬੀ ਵਿਲੀਅਮਜ਼ ਦੀ ਹਰਕਤ ਨਾਲ ਹੋਇਆ ਵਿਵਾਦ

Friday, Jun 15, 2018 - 10:33 AM (IST)

FIFA World Cup : ਓਪਨਿੰਗ ਸੈਰੇਮਨੀ ''ਚ ਗਾਇਕ ਰੌਬੀ ਵਿਲੀਅਮਜ਼ ਦੀ ਹਰਕਤ ਨਾਲ ਹੋਇਆ ਵਿਵਾਦ

ਨਵੀਂ ਦਿੱਲੀ— ਵੀਰਵਾਰ ਨੂੰ ਹੋਈ ਓਪਨਿੰਗ ਸੈਰੇਮਨੀ ਦੇ ਬਾਅਦ ਰੂਸ 'ਚ ਹੋ ਰਹੇ ਫੀਫਾ ਵਰਲਡ ਕੱਪ ਦੀ ਸ਼ੁਰੂਆਤ ਹੋ ਗਈ, ਰੂਸ ਦੇ ਸਭ ਤੋਂ ਪੁਰਾਣੇ ਸਟੇਡੀਅਮ ਅਤੇ ਸਭ ਤੋਂ ਵੱਡੇ ਸਟੇਡੀਅਮ ਲੁਜਨਿਕੀ 'ਤੇ ਭਾਰਤੀ ਸਮੇ ਅਨੁਸਾਰ ਸ਼ਾਮ 6: 30 ਵਜੇ ਤੋਂ ਓਪਨਿੰਗ ਸੈਰੇਮਨੀ ਸ਼ੁਰੂ ਹੋਈ, ਜਿੱਥੇ ਕਰੀਬ 81 ਹਜ਼ਾਰ ਦਰਸ਼ਕਾਂ ਨੇ ਇਕੱਠੇ ਵਿਸ਼ਵ ਕੱਪ ਦਾ ਆਗਾਜ਼ ਹੁੰਦੇ ਹੋਏ ਦੇਖਿਆ, ਵਿਲ ਸਮਿਥ ਅਤੇ ਨਿੱਕੀ ਜੈਮ ਟੂਰਨਾਮੈਂਟ ਦੇ ਅਧਿਕਾਰਿਕ ਗਾਣੇ 'ਲਾਈਵ ਇਟ ਅੱਪ'  'ਤੇ ਪਰਫਾਰਮ ਕੀਤਾ ਇਸਦੇ ਇਲਾਵਾ ਰੌਬੀ ਵਿਲੀਅਮਜ਼ ਅਤੇ ਰੂਸ ਦੀ ਏਡਾ ਗਾਰੀਫੁਲਿਨਾ ਨੇ ਆਪਣੇ ਗਾਣਿਆਂ ਨਾਲ ਲੱਖਾਂ ਲੋਕਾਂ ਦਾ ਮਨੋਰੰਜਨ ਕੀਤਾ।

ਹਾਲਾਂਕਿ ਓਪਨਿੰਗ ਸੈਰੇਮਨੀ ਦੀ ਸ਼ੁਰੂਆਤ ਦੇ ਨਾਲ ਹੀ ਵਿਵਾਦਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ, ਦਰਅਸਲ ਆਪਣੀ ਪਰਫਾਰਮ ਦੇ ਦੌਰਾਨ 44 ਸਾਲ ਦੇ ਗਾਇਕ ਰੌਬੀ ਵਿਲੀਅਮਜ਼ ਨੇ ਕੈਮਰੇ 'ਤੇ ਅਜਿਹੀ ਹਰਕਤ ਕੀਤੀ ਜਿਸਦੇ ਬਾਅਦ ਵਿਵਾਦ ਖੜਾ ਹੋ ਗਿਆ, ਰੌਬੀ ਏਡਾ ਗਾਰੀਫੁਲਿਨਾ ਦੇ ਨਾਲ ਆਪਣੇ ਹਿਟ ਗਾਣੇ ਏਜੰਲਸ 'ਤੇ ਪਰਫਾਰਮ ਕਰ ਰਹੇ ਸਨ, ਉਸ ਸਮੇਂ ਜਿਵੇ ਹੀ ਕੈਮਰਾ ਰੌਬੀ ਦੇ ਕੋਲ ਆਇਆ ਤਾਂ ਉਨ੍ਹਾਂ ਨੇ ਕੈਮਰੇ ਨੂੰ ਦੇਖਦੇ ਹੀ ਭੱਦਾ ਇਸ਼ਾਰਾ ਕੀਤਾ।
ਓਪਨਿੰਗ ਸੇਰੇਮਨੀ ਤੋਂ ਪਹਿਲਾਂ ਸੋਮਵਾਰ ਨੂੰ ਰੌਬੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਰਫਾਰਮਸ ਕਦੀ ਵੀ ਭੁਲਾਇਆ ਜਾਣ ਵਾਲਾ ਸ਼ੋਅ ਨਹੀਂ ਹੈ, ਰੌਬੀ ਇਸ ਤੋਂ ਦੋ ਸਾਲ ਪਹਿਲਾਂ ਵੀ ਇਕ ਬਾਰ ਵਿਵਾਦ 'ਚ ਫੱਸ ਚੁੱਕੇ ਹਨ, ਉਸ ਸਮੇਂ ਉਨ੍ਹਾਂ ਨੇ ਰੂਸ ਦੇ ਲੋਕਾਂ ਦੇ ਪਾਰਟੀ ਕਰਨ 'ਤੇ ਗਾਣਾ ਲਿਖਿਆ ਸੀ, ਜਿਸਦੇ ਬਾਅਦ ਵਿਵਾਦਾਂ 'ਚ ਘਿਰ ਗਏ ਸਨ। ਸੇਰੇਮਨੀ ਦਾ ਪ੍ਰਸਾਰਣ ਕਰਨ ਵਾਲੇ ਫੋਕਸ ਟੀ.ਵੀ. ਚੈਨੇਲ ਨੇ ਹਾਲੀਵੁੱਡ ਰਿਪੋਰਟਰ ਨੂੰ ਦਿੱਤੇ ਬਿਆਨ 'ਚ ਕਿਹਾ ਕਿ 'ਫੀਫਾ ਵਰਲਡ ਕੱਪ ਦੀ ਓਪਨਿੰਗ ਸੈਰੇਮਨੀ ਦੇ ਦੌਰਾਨ ਜੋ ਹੋਇਆ ਉਨ੍ਹਾਂ ਨੂੰ ਉਸਦੀ ਖਬਰ ਨਹੀਂ ਸੀ, ਪ੍ਰੋਗਰਾਮ ਲਾਈਵ ਸੀ ਅਸੀਂ ਇਸਦੇ ਲਈ ਮਾਫੀ ਮੰਗਦੇ ਹਾਂ।


Related News